ਸਿਆਸਤਖਬਰਾਂਦੁਨੀਆ

 ਆਰਥਿਕ ਸਮੱਸਿਆਵਾਂ ’ਚ ਘਿਰੇ ਭਾਰਤੀ ਵਿਦਿਆਰਥੀ ਕਰ ਰਹੇ ਖੁਦਕੁਸ਼ੀਆਂ

ਕੈਨੇਡਾ ਚ ਹਰ ਮਹੀਨੇ ਪੰਜ ਵਿਦਿਆਰਥੀ ਦਾ ਰਹੇ ਨੇ ਮੌਤ ਦੇ ਮੂੰਹ
ਸਰੀ-ਕੈਨੇਡਾ ਪਹੁੰਚ ਰਹੇ ਭਾਰਤੀ ਵਿਦਿਆਰਥੀ ਇਥੋਂ ਦੇ ਚੁਣੌਤੀਆਂ ਭਰੇ ਮਾਹੌਲ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ ਅਤੇ ਹੱਡ ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਆਰਥਿਕ ਸਮੱਸਿਆਵਾਂ ਵਿੱਚ ਘਿਰ ਜਾਂਦੇ ਨੇ ਮਾਨਸਿਕ ਪ੍ਰੇਸ਼ਾਨੀਆਂ ਇੰਨੀਆਂ ਵਧ ਜਾਂਦੀਆਂ ਨੇ ਕਿ ਖ਼ੁਦਕੁਸ਼ੀ ਦਾ ਰਾਹ ਸੌਖਾ ਲੱਗਣ ਲੱਗ ਜਾਂਦਾ ਹੈ। ਇਕੱਲੇ ਟੋਰਾਂਟੋ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਹਰ ਮਹੀਨੇ ਪੰਜ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਅੰਤਮ ਸਸਕਾਰ ਲਈ ਆ ਰਹੀਆਂ ਨੇ ਬਾਕੀ ਸ਼ਹਿਰਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਦਿਲ ਦਹਿਲਾਉਣ ਵਾਲਾ ਅੰਕੜਾ ਸਾਹਮਣੇ ਆ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ ਇਕ ਲੱਖ ਛਪੰਜਾ ਹਜ਼ਾਰ ਤੋਂ ਵੱਧ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਬਣਦਾ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਵਿੱਦਿਅਕ ਅਦਾਰੇ ਕੌਮਾਂਤਰੀ ਵਿਦਿਆਰਥੀਆਂ ਤੋਂ ਹਰ ਸਾਲ ਤਕਰੀਬਨ ਅੱਠ ਅਰਬ ਡਾਲਰ ਦੀ ਕਮਾਈ ਕਰਦੇ ਨੇ ਜਿਨ੍ਹਾਂ ਤੋਂ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਚਾਰ ਗੁਣਾ ਫੀਸ ਵਸੂਲ ਕੀਤੀ ਜਾਂਦੀ ਹੈ ਜਦ ਕਿ ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚਾ ਵੱਖਰਾ ਹੁੰਦਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਬਾਨੀ ਰਵੀ ਜੈਨ ਨੇ ਦੱਸਿਆ ਕਿ ਭਾਰਤ ਵਿੱਚ ਮੌਜੂਦ ਸਲਾਹਕਾਰ ਵਿਦਿਆਰਥੀਆਂ ਨੂੰ ਜ਼ਮੀਨੀ ਹਾਲਾਤ ਬਾਰੇ ਕੋਈ ਗੱਲ ਨਹੀਂ ਦੱਸਦੇ ਸਿਰਫ਼ ਅਤੇ ਸਿਰਫ਼ ਕੈਨੇਡਾ ਵਿਚ ਖੁਸ਼ਹਾਲ ਭਵਿੱਖ ਦੇ ਸੁਪਨੇ ਦਿਖਾਏ ਜਾਂਦੇ ਨੇ ਬਿਨਾਂ ਸ਼ੱਕ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਵਿੱਚ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਦਿਆਂ ਸਥਾਨਕ ਸਮਾਜ ਦਾ ਹਿੱਸਾ ਬਣਨ ਵਿੱਚ ਸਫ਼ਲ ਹੋ ਜਾਂਦੇ ਨੇ ਪਰ ਕਈ ਬਦਕਿਸਮਤ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਆਪਣੇ ਪਰਿਵਾਰ ਨਾਲ ਦੁਬਾਰਾ ਕਦੇ ਮੇਲ ਨਹੀਂ ਹੁੰਦਾ।

Comment here