ਸਿਆਸਤਖਬਰਾਂਚਲੰਤ ਮਾਮਲੇ

ਆਰਥਿਕ ਸਬੰਧਾਂ ਦੀ ਮਜ਼ਬੂਤੀ ਲਈ ਸ਼ਹਿਬਾਜ਼ ਸ਼ਰੀਫ ਤੁਰਕੀ ਰਵਾਨਾ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ’ਤੇ ਤੁਰਕੀ ਲਈ ਰਵਾਨਾ ਹੋਏ ਹਨ। ਪ੍ਰਧਾਨ ਮੰਤਰੀ ਸ਼ਰੀਫ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੇ ਸੱਦੇ ’ਤੇ ਉੱਥੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਸ਼ਰੀਫ਼ ਰਾਸ਼ਟਰਪਤੀ ਏਰਦੋਗਨ ਦੇ ਨਾਲ ਇਸਤਾਂਬੁਲ ਸ਼ਿਪਯਾਰਡ ’ਚ ਪਾਕਿਸਤਾਨੀ ਜਲ ਸੈਨਾ ਦੇ ਚਾਰ ਮਿਲਗੇਮ ਫਰੀਗੇਟਾਂ ’ਚੋਂ ਤੀਜੇ ਰਣਨੀਤਕ ਸਾਂਝੇਦਾਰੀ ਦੇ ਮਜ਼ਬੂਤ ਹੋਣ ਦਾ ਸਬੂਤ ਹੈ।
ਇਸ ਪ੍ਰੋਜੈਕਟ ਤਹਿਤ ਪਾਕਿਸਤਾਨ ਨੇਵੀ ਪੀ. ਐੱਨ. ਐੱਸ. ਖੈਬਰ ਲਈ ਚਾਰ ਮਿਲਗੇਮ ਕਾਰਵੇਟ ਜਹਾਜ਼ਾਂ ਵਿੱਚੋਂ ਤੀਜੇ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨਗੇ। ਦੋਵੇਂ ਨੇਤਾ ਦੁਵੱਲੇ ਸਬੰਧਾਂ, ਖੇਤਰੀ ਸਥਿਤੀ ਅਤੇ ਸਾਂਝੇ ਹਿੱਤ ਦੇ ਹੋਰ ਮੁੱਦਿਆਂ ’ਤੇ ਵੀ ਵਿਆਪਕ ਚਰਚਾ ਕਰਨਗੇ। ਸ਼ਰੀਫ ਤੁਰਕੀ ਦੇ ਕਾਰੋਬਾਰੀ ਭਾਈਚਾਰੇ ਦੇ ਨੇਤਾਵਾਂ ਨਾਲ ਵੀ ਗੱਲਬਾਤ ਕਰਨਗੇ। ਦੱਸ ਦੇਈਏ ਕਿ ਸ਼ਰੀਫ਼ ਇਸ ਤੋਂ ਪਹਿਲਾਂ ਮਈ-ਜੂਨ ’ਚ ਤੁਰਕੀ ਗਏ ਸਨ।

Comment here