ਬਰੇਲੀ (ਯੂਪੀ)-ਪੁਲੀਸ ਚੌਕੀ ਵਿੱਚ ਆਰਐੱਸਐੱਸ ਵਰਕਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਦਸ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਦੋਂਕਿ ਇੱਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਰਐੱਸਐੱਸ ਅਤੇ ਭਾਜਪਾ ਕਾਰਕੁਨਾਂ ਨੇ ਬਦਾਯੂੁੰ ਸੜਕ ਜਾਮ ਕਰ ਦਿੱਤੀ। ਬਦਾਯੂੰ ਦੇ ਵਸਨੀਕ ਅਤੇ ਆਰਐੱਸਐੱਸ ਪ੍ਰਚਾਰਕ ਆਰਿਨੇਂਦਰਾ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਪੁਲੀਸ ਦੇ ਵਾਹਨ ਨੂੰ ਸਾਈਡ ਨਾ ਦੇਣ ’ਤੇ ਸਬ ਇੰਸਪੈਕਟਰ ਅੰਕਿਤ ਕੁਮਾਰ ਨੇ ਉਸ ਦੀ ਕੁੱਟਮਾਰ ਕੀਤੀ। ਫਿਰ ਸਬ-ਇੰਸਪੈਕਟਰ ਉਸ ਨੂੰ ਪੁਲੀਸ ਚੌਕੀ ਲੈ ਗਿਆ, ਜਿੱਥੇ ਇੱਕ ਘੰਟੇ ਤੋਂ ਵੱਧ ਸਮਾਂ ਬੰਦ ਰੱਖਿਆ ਤੇ ਫਿਰ ਕੁੱਟਮਾਰ ਕੀਤੀ ਗਈ। ਸਰਕਲ ਅਫਸਰ ਅਸ਼ੀਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਸਬ-ਇੰਸਪੈਕਟਰ ਅੰਕਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਅੰਕਿਤ ਸਣੇ ਦਸ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Comment here