ਟੋਕੀਓ-ਜਲ ਸੈਨਾ ਦੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਜਾਪਾਨ ਸਰਕਾਰ ਨੇ ਦੇਸ਼ ਦੇ ਸਰਵਉੱਚ ਸਨਮਾਨ ‘ਦਿ ਕਲਰ ਆਫ਼ ਦਿ ਸੁਪਰੀਮ ਆਰਡਰ ਆਫ਼ ਦ ਕ੍ਰਾਈਸੈਂਥਮਮ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਆਬੇ ਦੀ 8 ਜੁਲਾਈ ਨੂੰ ਨਾਰਾ ‘ਚ ਚੋਣ ਪ੍ਰਚਾਰ ਦੌਰਾਨ ਸਾਬਕਾ ਫ਼ੌਜੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਪਾਨ ਦੇ ਕਿਓਡੋ ਨਿਊਜ਼ ਨੇ ਕੈਬਨਿਟ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਿਗੇਰੂ ਯੋਸ਼ੀਦਾ, ਇਸਾਕੂ ਸੱਤੋ ਅਤੇ ਯਾਸੂਹੀਰੋ ਨਾਕਾਸੋਨੇ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਆਬੇ ਜਾਪਾਨ ਦੇ ਚੌਥੇ ਪ੍ਰਧਾਨ ਮੰਤਰੀ ਹਨ।
Comment here