ਲੰਬੀ- ‘ਆਪ’ ਲੀਡਰਸ਼ਿਪ ਨੇ ਅੱਜ ਦੋਸ਼ ਲਾਇਆ ਹੈ ਕਿ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਭਾਗੂ ਵਿਖੇ ਕੁਝ ਅਣਪਛਾਤੇ ਵਿਅਕਤੀ ਅਕਾਲੀ ਝੰਡੇ ਵਾਲੀ ਇੱਕ ਕਾਰ ਵਿੱਚ ਆਏ ਅਤੇ ਉਨ੍ਹਾਂ ਦੇ ਪਾਰਟੀ ਵਰਕਰ ਦੀ ਕੁੱਟਮਾਰ ਕੀਤੀ। ਜ਼ਖਮੀ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਪਤਨੀ ਭਾਗੂ ਪਿੰਡ ਦੀ ਕਾਗਰਸ ਸਰਪੰਚ ਹੈ। ‘ਆਪ’ ਕਾਰਕੁਨ ਤੋਜ਼ੀ ਲੰਬੀ ਨੇ ਦਾਅਵਾ ਕੀਤਾ, “ਹਮਲੇ ਵਿੱਚ ਜਸਵਿੰਦਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਉਹ ਖੇਤਾਂ ਵੱਲ ਜਾ ਰਿਹਾ ਸੀ ਕਿ ਇਕ ਸਵਿਫਟ ਕਾਰ ‘ਚ ਸਵਾਰ ਤਿੰਨ ਵਿਅਕਤੀ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਸ ਨੂੰ ਮੋਹਾਲੀ ਦੇ ਮਲਟੀ-ਸਪੈਸ਼ਲਿਟੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮੋਟਰਸਾਈਕਲ ’ਤੇ ਕਰੀਬ ਸਾਢੇ 12 ਵਜੇ ਘਰ ਤੋਂ ਪੰਜਾਵਾ ਰੋਡ ’ਤੇ ਖੇਤ ਜਾ ਰਿਹਾ ਸੀ ਤਾਂ ਸਫ਼ੈਦ ਰੰਗ ਦੀ ਸਵਿਫ਼ਟ ਕਾਰ ’ਚੋਂ ਉੱਤਰੇ ਚਾਰ ਹਥਿਆਰਬੰਦ ਵਿਅਕਤੀਆਂ ਨੇ ਜਸਵਿੰਦਰ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਕੇ ਫਰਾਰ ਹੋ ਗਏ। ਜਸਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਚੋਣ ਮੁਹਿੰਮ ਤੋਂ ਪਾਸੇ ਕਰਨ ਲਈ ਹਮਲਾ ਕੀਤਾ ਗਿਆ। ਲੰਬੀ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪ ਸਮਰਥਕ ਦੀ ਕੁੱਟਮਾਰ, ਲੱਤਾਂ ਤੋੜੀਆਂ, ਅਕਾਲੀਆਂ ਤੇ ਲੱਗਿਆ ਦੋਸ਼

Comment here