ਅਪਰਾਧਸਿਆਸਤਖਬਰਾਂ

ਆਪ ਵਿਧਾਇਕ ਗੱਜਣ ਮਾਜਰਾ ਤੇ ਸੀਬੀਆਈ ਦੀ ਛਾਪਾਮਾਰੀ

ਅਮਰਗੜ੍ਹ-ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਚਰਚਾ ਵਿੱਚ ਹੈ, ਜੋ ਕੇਂਦਰੀ ਏਜੰਸੀਆਂ ਦੇ ਰਾਡਾਰ ‘ਤੇ ਆਇਆ ਹੈ। ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਵੱਖ-ਵੱਖ ਟਿਕਾਣਿਆਂ ‘ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 40 ਕਰੋੜ ਦੇ ਬੈਂਕ ਫਰਾਡ ਨਾਲ ਜੁੜਿਆ ਹੋਇਆ ਹੈ।  ਇਹ ਛਾਪੇਮਾਰੀ ਬੈਂਕ ਆਫ ਬੜੌਦਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਗੱਜਣਮਾਜਰਾ ਪਸ਼ੂ ਫੀਡ ਤੇ ਸਿੱਖਿਆ ਦੇ ਬਿਜ਼ਨੈੱਸ ਨਾਲ ਜੁੜੇ ਹੋਏ ਹਨ।

ਫਿਲਹਾਲ ਸਿਆਸੀ ਖੇਮੇ ਵਿੱਚ ਇਸ ਮਾਮਲੇ ‘ਤੇ ਖਾਮੋਸ਼ੀ ਹੀ ਹੈ ਪਰ ਆਪ ਦੇ ਵਰਕਰ ਰੋਸ ਜਤਾ ਰਹੇ ਹਨ ਤੇ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸ ਰਹੇ ਹਨ।

Comment here