ਅਪਰਾਧਸਿਆਸਤਖਬਰਾਂ

‘ਆਪ’ ਵਿਧਾਇਕ ਅਮਿਤ ਰਤਨ ਗ੍ਰਿਫਤਾਰ

ਚੰਡੀਗੜ੍ਹ-ਆਪ ਵਿਧਾਇਕ ਅਮਿਤ ਰਤਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਵਿਜੀਲੈਂਸ ਨੇ ਰਾਜਪੁਰਾ ਤੋਂ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਐਮ.ਐਲ.ਏ. ਨੂੰ ਵਿਜੀਲੈਂਸ ਬਠਿੰਡਾ ਲੈ ਕੇ ਗਈ। ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣੇ ‘ਚ ਰੱਖਿਆ ਗਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਦਿਨੀ ਵਿਧਾਇਕ ਦੇ ਕਰੀਬੀ ਦੀ ਗ੍ਰਿਫ਼ਤਾਰੀ ਹੋਈ ਸੀ। ਉਨ੍ਹਾਂ ਦੇ ਕਰੀਬੀ ਰਸ਼ਿਮ ਗਰਗ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਜਿਸ ਵੇਲੇ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਉਹ ਵਿਧਾਇਕ ਦੇ ਨਾਲ ਹੀ ਬੈਠੇ ਸਨ। ਐਫ.ਆਈ.ਆਰ. ਵਿੱਚ ਸ਼ਿਕਾਇਤਕਰਤਾ ਨੇ ਐਮ.ਐਲ.ਏ. ਅਮਿਤ ਰਤਨ ਦਾ ਵੀ ਨਾਮ ਲਿਆ ਸੀ। ਦਰਅਸਲ, ਰਸ਼ਿਮ ਜ਼ਰੀਏ ਐਮ.ਐਲ.ਏ. ਤੱਕ ਹੀ ਰਿਸ਼ਵਤ ਦੇ ਪੈਸੇ ਪਹੁੰਚਾਏ ਜਾਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਵੱਲੋਂ ਇੱਕ ਪਿੰਡ ਦੇ ਸਰਪੰਚ ਤੋਂ ਪੰਚਾਇਤ ਲਈ ਗ੍ਰਾਂਟ ਜਾਰੀ ਕਰਨ ਬਦਲੇ 5 ਲੱਖ ਮੰਗੇ ਗਏ ਸਨ।

Comment here