ਸਿਆਸਤਖਬਰਾਂ

ਆਪ’ ਵਰਕਰਾਂ ਦਾ ਚੰਡੀਗੜ੍ਹ ‘ਚ ਪਾਣੀ ਦੀਆਂ ਦਰਾਂ ‘ਚ ਵਾਧੇ ਖਿਲਾਫ ਪ੍ਰਦਰਸ਼ਨ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਚੰਡੀਗੜ੍ਹ ਵਿੱਚ ਪਾਣੀ ਦੀਆਂ ਦਰਾਂ ਵਿੱਚ ਹਾਲ ਹੀ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। 2011 ਤੋਂ ਬਾਅਦ ਪਹਿਲੀ ਅਪਰੈਲ ਤੋਂ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਲਈ 1.5 ਤੋਂ 2.5 ਗੁਣਾ ਵੱਧ ਕੀਮਤ ਦੇਣੀ ਪਈ ਹੈ। ਖਪਤ ਦੇ ਆਧਾਰ ‘ਤੇ ਦਰਾਂ 3 ਰੁਪਏ ਪ੍ਰਤੀ ਕਿਲੋਲੀਟਰ (ਕੇ.ਐੱਲ.) ਤੋਂ 20 ਰੁਪਏ ਪ੍ਰਤੀ ਕਿਲੋਲੀਟਰ ਤੱਕ ਹੁੰਦੀਆਂ ਹਨ। ਦਰਾਂ ‘ਚ ਵਾਧੇ ‘ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਨੇ ਇਸ ਦਾ ਵਿਰੋਧ ਕੀਤਾ। ਉਧਰ, ਨਗਰ ਨਿਗਮ ਦਫ਼ਤਰ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ।ਸ਼ਹਿਰ ਦੀਆਂ ਕਾਲੋਨੀਆਂ ਅਤੇ ਸੈਕਟਰਾਂ ਤੋਂ ਵੀ ਲੋਕ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਹੋਏ ਸਨ। ਕਰੀਬ ਅੱਧਾ ਦਰਜਨ ਬੱਸਾਂ ‘ਚ ਇੱਥੇ ਪ੍ਰਦਰਸ਼ਨ ਕਰਨ ਲਈ ਕਾਰਕੁੰਨਾਂ ਨੂੰ ਲਿਆਂਦਾ ਗਿਆ ਸੀ। ਇਸ ਦੌਰਾਨ ਪੁਲਸ ਨੇ ਇੰਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਬੈਰੀਕੇਡ ਕਰਾਸ ਕਰਨ ਤੋਂ ਪੁਲਸ ਨੇ ਕਾਰਕੁੰਨਾਂ ਨੂੰ ਰੋਕਿਆ ਤਾਂ ਇਸ ਦੌਰਾਨ ਉਹ ਭੜਕ ਗਏ। ਜਿਸ ਕਾਰਨ ਪੁਲਸ ਨੂੰ ਜਵਾਬ ‘ਚ ਪਾਣੀ ਦੀਆਂ ਵਾਛੜਾਂ ਕਰਨੀਆਂ ਪਈਆਂ। ਪਾਣੀ ਦੇ ਪ੍ਰੈਸ਼ਰ ਕਾਰਨ ਕਈ ਕਾਰਕੁੰਨ ਪਿੱਛੇ ਜਾ ਕੇ ਡਿਗ ਪਏ।

Comment here