ਨਵੀਂ ਦਿੱਲੀ-ਭਾਰਤੀ ਹਾਈ ਕਮਿਸ਼ਨ ਨੇ ਲੰਘੇ ਦਿਨੀਂ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਭਾਰਤ ਸ਼੍ਰੀਲੰਕਾ ਵਿੱਚ ਆਪਣੀਆਂ ਫੌਜਾਂ ਭੇਜੇਗਾ। ਇਸ ਦੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਟਾਪੂ ਦੇਸ਼ ਦੇ ਲੋਕਤੰਤਰ, ਸਥਿਰਤਾ ਅਤੇ ਆਰਥਿਕ ਸੁਧਾਰ ਦਾ ਪੂਰਾ ਸਮਰਥਨ ਕਰਦਾ ਹੈ। ਸ੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੈ, ਜਿਸ ਕਾਰਨ ਇਹ ਖਾਣ-ਪੀਣ ਦੀਆਂ ਵਸਤੂਆਂ ਅਤੇ ਬਾਲਣ ਦੀ ਦਰਾਮਦ ਦਾ ਭੁਗਤਾਨ ਕਰਨ ਤੋਂ ਅਸਮਰੱਥ ਹੈ। ਇਸ ਕਾਰਨ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਰਤੀ ਮਿਸ਼ਨ ਨੇ ਟਵੀਟ ਕੀਤਾ, ”ਹਾਈ ਕਮਿਸ਼ਨ ਭਾਰਤ ਵੱਲੋਂ ਸ਼੍ਰੀਲੰਕਾ ‘ਚ ਆਪਣੀ ਫੌਜ ਭੇਜਣ ਬਾਰੇ ਮੀਡੀਆ ਅਤੇ ਸੋਸ਼ਲ ਮੀਡੀਆ ਫੋਰਮਾਂ ‘ਤੇ ਆਈਆਂ ਰਿਪੋਰਟਾਂ ਦਾ ਖੰਡਨ ਕਰਦਾ ਹੈ। ਇਹ ਰਿਪੋਰਟਾਂ ਅਤੇ ਅਜਿਹੇ ਵਿਚਾਰ ਭਾਰਤ ਸਰਕਾਰ ਦੇ ਸਟੈਂਡ ਨਾਲ ਮੇਲ ਨਹੀਂ ਖਾਂਦੇ।” ਮਿਸ਼ਨ ਨੇ ਇਕ ਹੋਰ ਟਵੀਟ ‘ਚ ਕਿਹਾ, ”ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੱਲ੍ਹ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਸ਼੍ਰੀਲੰਕਾ ਦੇ ਲੋਕਤੰਤਰ, ਸਥਿਰਤਾ ਅਤੇ ਆਰਥਿਕ ਸੁਧਾਰ ਦਾ ਪੂਰਾ ਸਮਰਥਨ ਕਰਦਾ ਹੈ।
ਆਪਣੇ ਸੈਨਿਕਾਂ ਨੂੰ ਸ਼੍ਰੀਲੰਕਾ ਨਹੀਂ ਭੇਜੇਗਾ ਭਾਰਤ

Comment here