ਕੋਪਨਹੇਗਨ- ਇਸ ਤੋਂ ਵੱਡਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੋਰ ਕੀ ਹੋਵੇਗਾ ਕਿ ਆਪਣੇ ਹਿੱਤਾਂ ਖਾਤਰ ਜਿੱਥੇ ਦਾਅ ਲਗਦਾ, ਓਥੇ ਕੁਦਰਤ ਦੀਆਂ ਨਿਆਮਤਾਂ ਨੂੰ ਵਢਾਂਗਾ ਚਾੜਦਾ ਹੈ। ਡੈਨਮਾਰਕ ਦੀ ਮਲਕੀਅਤ ਵਾਲੇ ਫੈਰੋ ਟਾਪੂ ‘ਤੇ ਇਕ ਪੁਰਾਣੀ ਪਰੰਪਰਾ ਨਿਭਾਉਣ ਲਈ 1400 ਤੋਂ ਵੱਧ ਡਾਲਫਿਨ ਦਾ ਕਤਲੇਆਮ ਕਰ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਦੁਨੀਆ ਭਰ ਵਿਚ ਇਸ ਕਤਲੇਆਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਕ ਪਸ਼ੂ ਕਾਰਜਕਰਤਾ ਸਮੂਹ ਨੇ ਸਮੁੰਦਰ ਦੇ ਕਿਨਾਰੇ ਮਰੀਆਂ ਪਈਆਂ ਇਹਨਾਂ ਸੈਂਕੜੇ ਡਾਲਫਿਨਾਂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਸਮੁੰਦਰ ਦਾ ਪਾਣੀ ਖੂਨ ਨਾਲ ਲਾਲ ਹੈ ਅਤੇ ਤਸਵੀਰਾਂ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ। ਡਾਲਫਿਨ ਦਾ ਸ਼ਿਕਾਰ ਇਸ ਟਾਪੂ ‘ਤੇ ਆਯੋਜਿਤ ਹੋਣ ਵਾਲੇ ‘ਗ੍ਰਿੰਡ’ ਨਾਮਕ ਇਖ ਰਵਾਇਤੀ ਹਟਿੰਗ ਇਵੈਂਟ ਦੌਰਾਨ ਕੀਤਾ ਗਿਆ। ਇਸ ਇਵੈਂਟ ਵਿਚ ਤਕਰੀਬਨ 1,428 ਡਾਲਫਿਨ ਮਾਰ ਦਿੱਤੀਆਂ ਗਈਆਂ। ਪਸ਼ੂ ਭਲਾਈ ਸਮੂਹ ਸ਼ੀ ਸ਼ੇਫਰਡ ਨੇ 12 ਸਤੰਬਰ ਨੂੰ ਡਾਲਫਿਨ ਦੇ ਸ਼ਿਕਾਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਹਨਾਂ ਨੇ ਲਿਖਿਆ ਕਿ ਸ਼ਿਕਾਰੀਆਂ ਨੇ ਪਹਿਲਾਂ ਡਾਲਫਿਨ ਦੇ ਝੁੰਡਾਂ ਨੂੰ ਘੇਰਿਆ ਅਤੇ ਫਿਰ ਉਹਨਾਂ ਨੂੰ ਘੱਟ ਪਾਣੀ ਦੇ ਹਿੱਸੇ ਵੱਲ ਖਦੇੜਿਆ। ਬਾਅਦ ਵਿਚ ਚਾਕੂ ਅਤੇ ਦੂਜੇ ਨੁਕੀਲੇ ਹਥਿਆਰਾਂ ਨਾਲ ਗੋਦ ਕੇ ਉਹਨਾਂ ਨੂੰ ਮਾਰ ਦਿੱਤਾ। ਡਾਲਫਿਨਾਂ ਤੋਂ ਇੰਨਾ ਜ਼ਿਆਦਾ ਖੂਨ ਨਿਕਲਿਆ ਕਿ ਸਮੁੰਦਰ ਦਾ ਕਿਨਾਰਾ ਪੂਰਾ ਲਾਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਗ੍ਰਿੰਡ ਰਵਾਇਤੀ ਸਮਾਰੋਹ ਹੈ। ਇਸ ਨੂੰ ਸੈਂਕੜੇ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਇਵੈਂਟ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਹੈ। ਇਸ ਵਿਚ ਸਮੁੰਦਰ ਵਿਚ ਪਾਏ ਜਾਣ ਨਾਲੇ ਜਲੀ ਜੀਵਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਸ਼ਿਕਾਰ ਹਰੇਕ ਸਾਲ ਗਰਮੀਆਂ ਵਿਚ ਆਯੋਜਿਤ ਹੁੰਦਾ ਹੈ। ਸ਼ਿਕਾਰ ਦੇ ਕਤਲ ਦੇ ਬਾਅਦ ਉਸ ਦੇ ਮਾਂਸ ਨੂੰ ਇਹ ਸ਼ਿਕਾਰੀ ਖਾਂਦੇ ਹਨ। ਪਸ਼ੂ ਭਲਾਈ ਸਮੂਹ ਦਾ ਦਾਅਵਾ ਹੈ ਕਿ ਮ੍ਰਿਤਕ ਡਾਲਫਿਨ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਹਨਾਂ ਦੇ ਮਾਂਸ ਦੀ ਪੂਰੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਹ ਦ੍ਰਿਸ਼ ਅਸਲ ਵਿਚ ਦਿਲ ਦਹਿਲਾ ਦੇਣ ਵਾਲਾ ਹੈ। ਅਜਿਹੀਆਂ ਕੁਦਰਤ ਦਾ ਘਾਣ ਕਰਨ ਵਾਲੀਆਂ ਪਰੰਪਰਾਵਾਂ ਦੀ ਕੁਦਰਤ ਦੇ ਪ੍ਰੇਮੀ ਜ਼ੋਰਸ਼ੋਰ ਨਾਲ ਵਿਰੋਧਤਾ ਕਰ ਰਹੇ ਹਨ।
Comment here