ਸਿਆਸਤਖਬਰਾਂਦੁਨੀਆ

ਆਪਣੇ ਨਾਗਰਿਕ ਨੂੰ ਅਫਗਾਨ ਤੋਂ ਸੁਰੱਖਿਅਤ ਲਿਆਉਣ ਲਈ ਭਾਰਤ ਦਾ ਲੇਬਨਾਨ ਵੱਲੋਂ ਧੰਨਵਾਦ

ਬੇਰੂਤ-ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ’ਚ ਜੁੱਟੇ ਹੋਏ ਹਨ। ਭਾਰਤ ਦੀ ਪਹਿਲੀ ਉਡਾਣ ’ਚ 40 ਤੋਂ ਵਧ ਯਾਤਰੀਆਂ ਨੂੰ ਕੱਢਿਆ ਗਿਆ। ਜਦਕਿ ਦੂਜੇ ਸੀ-17 ਜਹਾਜ਼ ਨੇ ਕਾਬੁਲ ਤੋਂ 150 ਵਿਅਕਤੀਆਂ ਨੂੰ ਭਾਰਤ ਪਹੁੰਚਾਇਆ, ਜਿਸ ਵਿਚ ਭਾਰਤੀ ਡਿਪਲੋਮੈਟ, ਅਧਿਕਾਰੀ, ਸੁਰੱਖਿਆ ਕਾਮੇ ਅਤੇ ਹੋਰ ਫਸੇ ਭਾਰਤੀ ਸ਼ਾਮਲ ਸਨ। ਭਾਰਤੀ ਜਹਾਜ਼ ’ਚ ਮੁਹੰਮਦ ਖਤਾਬ ਨਾਂ ਦੇ ਇਕ ਲੇਬਨਾਨੀ ਨਾਗਰਿਕ ਨੂੰ ਨਾਲ ਲਿਆਂਦਾ ਗਿਆ, ਜੋ ਭਾਰਤੀ ਕੰਪਨੀ ਨਾਲ ਜੁੜੇ ਸੰਗਠਨ ਲਈ ਕੰਮ ਕਰਦਾ ਸੀ। ਇਸ ਉੱਤੇ ਲੇਬਨਾਨ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗਾਨਿਸਤਾਨ ’ਚ ਫਸੇ ਆਪਣੇ ਨਾਗਰਿਕ ਨੂੰ ਵਾਪਸ ਲਿਆਉਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਲੇਬਨਾਨ ਦੇ ਵਿਦੇਸ਼ ਮੰਤਰਾਲਾ ਅਤੇ ਪ੍ਰਵਾਸੀਆਂ ਨੇ ਟਵਿੱਟਰ ਜ਼ਰੀਏ ਭਾਰਤ ਸਰਕਾਰ ਦਾ ਧੰਨਵਾਦ ਦਿੱਤਾ,  ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅਫ਼ਗਾਨਿਸਤਾਨ ’ਚ ਫਸੇ ਲੇਬਨਾਨੀ ਨਾਗਰਿਕ ਮੁਹੰਮਦ ਖੱਤਾਬ ਨੂੰ ਕੱਢਿਆ ਗਿਆ । ਉਹ ਭਾਰਤੀ ਕੰਪਨੀ ਓਰੇਕਲ ਦੀ ਸਹਾਇਕ ਕੰਪਨੀ ਟਰੈਂਪਲਿਨ ਲਈ ਕੰਮ ਕਰਦੇ ਸਨ। ਮੰਤਰਾਲੇ ਨੇ ਅੱਗੇ ਦੱਸਿਆ ਕਿ ਲੇਬਨਾਨੀ ਨਾਗਰਿਕ ਨੂੰ ਹੋਰ ਭਾਰਤੀ ਨਾਗਰਿਕਾਂ ਨਾਲ ਭਾਰਤੀ ਫ਼ੌਜੀ ਜ਼ਹਾਜ਼ ਤੋਂ ਨਵੀਂ ਦਿੱਲੀ ਲਿਜਾਇਆ ਗਿਆ। ਮੰਤਰਾਲਾ ਨੇ ਭਾਰਤ ਵਿਚ ਲੇਬਨਾਨ ਦੂਤਘਰ ਅਤੇ ਪਾਕਿਸਤਾਨ ’ਚ ਲੇਬਨਾਨ ਦੂਤਘਰ ਨੂੰ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਦਿੱਤਾ। ਮੰਤਰਾਲਾ ਨੇ ਕਿਹਾ ਕਿ ਸਾਰਿਆਂ ਦੀ ਇਕਜੁੱਟ ਕੋਸ਼ਿਸ਼ ਨਾਲ ਇਕ ਲੇਬਨਾਨੀ ਨਾਗਰਿਕ ਨੂੰ ਖ਼ਤਰੇ ਤੋਂ ਸੁਰੱਖਿਅਤ ਘਰ ਤਕ ਪਹੁੰਚਾਇਆ ਗਿਆ ਹੈ।

 

Comment here