ਸਿਆਸਤਖਬਰਾਂਚਲੰਤ ਮਾਮਲੇ

ਆਪਣੀ 2003 ਮਾਡਲ ਕਾਰ ਵਿਚ ਵਿਧਾਨ ਸਭਾ ਪੁੱਜੇ ਸੀਐਮ ਸੁੱਖੂ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਾਦਗੀ ਅਕਸਰ ਚਰਚਾ ਵਿਚ ਰਹਿੰਦੀ ਹੈ। ਕਦੇ ਸਵੇਰ ਦੀ ਸੈਰ ਤੇ ਕਦੇ ਇਕੱਲੇ ਢਾਬੇ ਉਤੇ ਖਾਣਾ ਖਾਂਦੇ ਆਮ ਵੇਖੇ ਗਏ। ਅਕਸਰ ਉਨ੍ਹਾਂ ਦੀ ਆਮ ਆਦਮੀ ਵਾਲੀ ਤਸਵੀਰ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਸ਼ਿਮਲਾ ਦਾ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋਇਆ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਆਪਣੀ ਆਲਟੋ ਕਾਰ ਵਿਚ ਵਿਧਾਨ ਸਭਾ ਪੁੱਜੇ। ਹਿਮਾਚਲ ਦੇ ਸਿਆਸੀ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਹਿਮਾਚਲ ਦਾ ਕੋਈ ਮੁੱਖ ਮੰਤਰੀ ਆਲਟੋ ਕਾਰ ‘ਚ ਵਿਧਾਨ ਸਭਾ ਪਹੁੰਚਿਆ ਹੈ। ਆਲਟੋ ਕਾਰ ਜਿਵੇਂ ਹੀ ਵਿਧਾਨ ਸਭਾ ਪਹੁੰਚੀ ਤਾਂ ਪੁਲਿਸ ਮੁਲਾਜ਼ਮ ਅਤੇ ਹੋਰ ਅਧਿਕਾਰੀ ਹੈਰਾਨ ਰਹਿ ਗਏ। ਸੀਐਮ ਸੁੱਖੂ ਲਾਹੌਲ-ਸਪੀਤੀ ਤੋਂ ਨਾਰਾਜ਼ ਕਾਂਗਰਸੀ ਵਿਧਾਇਕ ਰਵੀ ਠਾਕੁਰ ਨੂੰ ਵੀ ਆਪਣੇ ਨਾਲ ਬਿਠਾ ਕੇ ਵਿਧਾਨ ਸਭਾ ਲਿਆਏ। ਦੱਸ ਦਈਏ ਕਿ ਰਵੀ ਠਾਕੁਰ ਲਾਹੌਲ ਵਿੱਚ ਐਸਡੀਐਮ ਅਤੇ ਹੋਰ ਅਧਿਕਾਰੀਆਂ ਦੇ ਤਬਾਦਲੇ ਤੋਂ ਨਾਰਾਜ਼ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਮੁੱਖ ਮੰਤਰੀ ਕੋਲ HP-55-2627 ਆਲਟੋ ਕਾਰ ਹੈ। ਵਿਧਾਇਕ ਹੁੰਦੇ ਸਮੇਂ ਉਹ ਇਸ ਕਾਰ ਵਿਚ ਕਈ ਵਾਰ ਵਿਧਾਨ ਸਭਾ ਵਿਚ ਵੀ ਆਉਂਦੇ ਰਹੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਹ ਗੱਡੀ ਸਾਲ 2003 ਵਿਚ ਖਰੀਦੀ ਸੀ। ਇਸ ਦੌਰਾਨ ਉਹ ਪਹਿਲੀ ਵਾਰ ਵਿਧਾਇਕ ਬਣੇ ਅਤੇ ਆਲਟੋ ਤੋਂ ਹੀ ਵਿਧਾਨ ਸਭਾ ਵਿਚ ਗਏ।

Comment here