ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਆਪਣਾ ਹਾਰ ਲਾਹ ਕੇ ਡਾ ਅੰਬੇਡਕਰ ਦੇ ਬੁੱਤ ਨੂੰ ਪਾਇਆ, ਭਗਵੰਤ ਕਸੂਤੇ ਫਸੇ

ਜਲੰਧਰ- ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਕਸੂਤੇ ਫਸ ਗਏ ਹਨ। ਉਹਨਾਂ ਉੱਤੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ। ਪੰਜਾਬ ਲੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਕੁਮਾਰ ਜੱਸਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਗਦੀਸ਼ ਜੱਸਲ ਨੇ ਮੰਗਲਵਾਰ ਸਵੇਰੇ ਹੀ ਸ਼ਿਕਾਇਤ ਦਿੱਤੀ ਸੀ ਅਤੇ ਇਸ ਦਾ ਫੌਰੀ ਅਸਰ ਦਿਖਾਈ ਦੇ ਰਿਹਾ ਹੈ। ਚੋਣ ਕਮਿਸ਼ਨ ਨੇ ਜਗਦੀਸ਼ ਜੱਸਲ ਨਾਲ ਸੰਪਰਕ ਕਰਕੇ ਉਸ ਤੋਂ ਪੂਰੇ ਮਾਮਲੇ ਦੀ ਵੀਡੀਓ ਕਲਿੱਪ ਹਾਸਲ ਕੀਤੀ ਹੈ। ਇਸ ਵੀਡੀਓ ਕਲਿੱਪ ਵਿੱਚ ਭਗਵੰਤ ਮਾਨ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ‘ਤੇ ਜੋ ਹਾਰ ਪਾ ਰਹੇ ਹਨ, ਉਹ ਭਗਵੰਤ ਮਾਨ ਦੇ ਗਲੇ ਵਿੱਚ ਪਿਆ ਸੀ। ਇਸ ਨੂੰ ਲੈ ਕੇ ਦਲਿਤ ਸਮਾਜ ਵਿੱਚ ਗੁੱਸਾ ਹੈ ਅਤੇ ਦਲਿਤ ਆਗੂ ਜਗਦੀਸ਼ ਜੱਸਲ ਨੇ ਮੰਗਲਵਾਰ ਸਵੇਰੇ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਵੀਡੀਓ ਕਲਿੱਪ ‘ਚ ਭਗਵੰਤ ਮਾਨ ਆਪਣੇ ਖੱਬੇ ਹੱਥ ਨਾਲ ਡਾ.ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਸਲਾਮੀ ਦੇ ਰਹੇ ਹਨ ਅਤੇ ਲੋਕਾਂ ਨੂੰ ਇਸ ‘ਤੇ ਵੀ ਇਤਰਾਜ਼ ਹੈ। ਜਗਦੀਸ਼ ਜੱਸਲ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੇ ਵੀਡੀਓ ਕਲਿੱਪ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐਸਸੀ ਕਮਿਸ਼ਨ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਹੈ।

Comment here