ਐਮਾਜ਼ਾਨ ਕੰਪਨੀ ਦੇ ਅਧਿਕਾਰੀਆਂ ਤੇ ਕੇਸ ਦਰਜ
ਇੰਦੌਰ-ਦੇਸ਼ ਚ ਕੁਝ ਸਮੇੰ ਤੋਂ ਐਮਾਜ਼ਾਨ ਚਰਚਾ ਚ ਹੈ ਪੁਲਵਾਮਾ ਹਮਲੇ ਲਈ ਵਰਤੇ ਵਿਸਫੋਟਕ ਦੀ ਡਲਿਵਰੀ ਵੀ ਐਮਾਜ਼ਾਨ ਤੋੰ ਹੋਣ ਦੀ ਖਬਰ ਆਈ, ਵੱਡੀ ਪੱਧਰ ਤੇ ਗਾਂਜੇ ਦੀ ਸਪਲਾਈ ਵੀ ਐਮਾਜ਼ਾਨ ਜ਼ਰੀਏ ਹੋਣ ਦਾ ਕੇਸ ਦਰਜ ਹੋਇਆ, ਹੁਣ ਇਕ ਹੋਰ ਗੰਭੀਰ ਮਾਮਲਾ ਨਸ਼ਰ ਹੋਇਆ ਹੈ। ਮੱਧ ਪ੍ਰਦੇਸ਼ ਦੇ ਇੰਦੌਰ ’ਚ ਐਮਾਜ਼ਾਨ ਤੋਂ ਆਨਲਾਈਨ ਸਲਫਾਸ ਮੰਗਵਾ ਕੇ 18 ਸਾਲਾ ਨੌਜਵਾਨ ਵੱਲੋਂ ਖੁ਼ਦਕੁਸ਼ੀ ਕਰਨ ਦੇ ਮਾਮਲੇ ਵਿੱਚ ਨੌਜਵਾਨ ਦੇ ਪਿਤਾ ਦੀ ਬੇਨਤੀ ’ਤੇ ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪੁਲੀਸ ਨੂੰ ਈ-ਕਾਮਰਸ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਕਰਨ ਦਾ ਹੁਕਮ ਦਿੱਤਾ ਹੈ। ਇਹ ਵਿਅਕਤੀ ਪਿਛਲੇ ਚਾਰ ਮਹੀਨਿਆਂ ਤੋਂ ਪੁਲੀਸ ਅਤੇ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਗੇੜੇ ਮਾਰ ਕੇ ਕੰਪਨੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਉਸ ਨੇ ਕਿਹਾ ਕਿ ਨੌਜਵਾਨ ਪੁੱਤਰ ਨੂੰ ਜ਼ਹਿਰੀਲੇ ਪਦਾਰਥ ਦੀ ਆਨ ਲਾਈਨ ਸਪਲਾਈ ਕਰਨ ਲਈ ਐਮਾਜ਼ੋਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ੍ਰੀ ਮਿਸ਼ਰਾ ਨੇ ਇੰਦੌਰ ‘ਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਐਮਾਜ਼ੋਨ ਤੋਂ ਆਨਲਾਈਨ ਜ਼ਹਿਰ (ਸਲਫਾਸ) ਮੰਗਵਾ ਕੇ ਸ਼ਹਿਰ ਦੇ ਨੌਜਵਾਨ ਦੀ ਮੌਤ ਦੀ ਘਟਨਾ ਦਾ ਨੋਟਿਸ ਲਿਆ ਹੈ ਅਤੇ ਪੁਲੀਸ ਅਧਿਕਾਰੀਆਂ ਨੂੰ ਕੰਪਨੀ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੇ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਤਬਲ ਕਰਨ ਲਈ ਕਿਹਾ ਹੈ।’
Comment here