ਅਪਰਾਧਸਿਆਸਤਖਬਰਾਂ

ਆਨਲਾਈਨ ਪੜ੍ਹਾਈ ’ਚ ਸਾਈਬਰ ਅਟੈਕ ਦਾ ਖ਼ਤਰਾ: ਕੇਂਦਰੀ ਗ੍ਰਹਿ ਮੰਤਰਾਲਾ

ਮੋਹਾਲੀ : ਕੋਰੋਨਾ ਕਾਲ ਦਾ ਬਾਕੀ ਚੀਜਾਂ ਦੇ ਨਾਲ ਨਾਲ ਸਿੱਖਿਆ ਉੱਪਰ ਵੀ ਕਾਫੀ ਅਸਰ ਪਿਆ ਹੈ। ਭਾਰਤ ਦੇ ਜ਼ਿਆਦਾਤਰ ਕਾਲਜਾਂ ਅਤੇ ਸਕੂਲਾਂ ਦੀ ਪੜ੍ਹਾਈ ਆਨਲਾਈਨ ਹੋ ਗਈ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਗ੍ਰਹਿਤ ਮੰਤਰਾਲੇ ਨੇ ਇਕ ਈ-ਮੇਲ ਰਾਹੀਂ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਆਨਲਾਈਨ ਪੜ੍ਹਾਈ ਸਮੇਂ ਸਾਈਬਰ ਅਟੈਕ ਦੇ ਖ਼ਤਰੇ ਦਾ ਖ਼ਦਸ਼ ਪ੍ਰਗਟਾਇਆ ਹੈ। ਜਿਸ ਤੋਂ ਬਾਅਦ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਐੱਸਸੀਈਆਰਟੀ ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਹੁਕਮ ਜਾਰੀ ਕਰਕੇ ਇਸ ਸਬੰਧੀ ਬਾਕਾਇਦਾ ਵਿਦਿਆਰਥੀਆਂ ਬਾਕਾਇਦਾ ਟ੍ਰੇਨਿੰਗ ਦੇਣ ਦੀ ਹਦਾਇਤ ਕੀਤੀ ਹੈ। ਹੁਕਮਾਂ ਨਾਲ ਸਮੂਲ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਵਾਲਾ ਪੱਤਰ ਵੀ ਜਾਰੀ ਕੀਤਾ ਹੈ ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀਡੀਓ ਕਾਨਫੰਰਸਿੰਗ ਤੇ ਜ਼ੂਮ ਕਲਾਸਾਂ ਸਮੇਂ ਵੱਡੇ ਸਾਈਬਰ ਹਮਲੇ ਦਾ ਖ਼ਤਰਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਕੋਲ ਅਗਸਤ 2021 ਦੌਰਾਨ ਪ੍ਰਤੀ ਹਫ਼ਤੇ 5 ਹਜ਼ਾਰ ਤੋਂ ਵੱਧ ਸਾਈਬਰ ਅਟੈਕ ਦੇ ਕੇਸਾਂ ਦੇ ਵਰਵੇ ਮਿਲੇ ਹਨ। ਉਨ੍ਹਾਂ ਅਨੁਸਾਰ ਸਾਈਬਰ ਠੱਗ ਬੈਂਕਿੰਗ ਠੱਗੀ ਤੋਂ ਇਲਾਵਾ ਕੈਮਰਾ ਹੈਕਿੰਗ ਤੇ ਫੋਨਾਂ ’ਚ ਮੌਜੂਦ ਪਰਸਨਲ ਜਾਣਕਾਰੀ ਤਕ ਚੋਰੀ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।

Comment here