ਅਪਰਾਧਖਬਰਾਂ

ਆਤਮਘਾਤੀ ਬੰਬ ਨਾਲ ਪਤਨੀ ਨੂੰ ਉਡਾਉਣ ਦੀ ਕੋਸ਼ਿਸ਼, ਦੋਵਾਂ ਦੀ ਮੌਤ

ਮਿਜ਼ੋਰਮ-ਇਥੋਂ ਦੇ ਲੁੰਗਲੇਈ ਸ਼ਹਿਰ ਵਿਚ 5 ਅਕਤੂਬਰ ਨੂੰ, ਇੱਕ ਸਨਕੀ ਪਤੀ 62 ਸਾਲਾਂ ਦੇ ਰੋਹਿੰਗਲਿਆਨਾ ਨੇ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਆਪਣੀ ਪਹਿਲੀ ਪਤਨੀ 61 ਸਾਲਾ ਤਲੰਗ ਥਿਆਨਗਾਲੀਮੀ  ਦੀ ਹੱਤਿਆ ਕਰ ਦਿੱਤੀ। ਘਟਨਾ ਵਿੱਚ ਦੋਸ਼ੀ ਪਤੀ ਅਤੇ ਔਰਤ ਦੀ ਮੌਤ ਹੋ ਗਈ। ਮਿਜ਼ੋਰਮ ਦੇ ਲੁੰਗਲੇਈ ਕਸਬੇ ਵਿੱਚ ਬੀਤੇ ਮੰਗਲਵਾਰ ਦੁਪਹਿਰ ਕਰੀਬ 12:15 ਵਜੇ ਹੋਏ ਇਸ ਧਮਾਕੇ ਨੇ ਮੌਇਨਮਾਰ ਅਤੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ। ਵਿਸਫੋਟਕਾਂ ਦੀ ਆਵਾਜ਼ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਅੱਤਵਾਦੀ ਹਮਲੇ ਦਾ ਡਰ ਬਣਾ ਦਿੱਤਾ। ਹਮਲੇ ਦੀ ਆਵਾਜ਼ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਬਲ ਅਲਰਟ ਮੋਡ ਵਿੱਚ ਆ ਗਏ।
ਸੂਤਰਾਂ ਅਨੁਸਾਰ ਰੋਹਿੰਗਲਿਆਨਾ (62) ਨਾਂ ਦਾ ਵਿਅਕਤੀ ਪੀੜਤਾ ਦਾ ਦੂਜਾ ਪਤੀ ਸੀ। ਕਰੀਬ ਇਕ ਸਾਲ ਪਹਿਲਾਂ ਦੋਵੇਂ ਵੱਖ ਹੋ ਗਏ ਸਨ। ਇਹ ਘਟਨਾ ਲੁੰਗਲੇਈ ਸ਼ਹਿਰ ਦੀ ਉੱਚ ਪੱਧਰੀ ਕਮੇਟੀ ਦੇ ਦਫਤਰ ਦੇ ਸਾਹਮਣੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਲੰਗ ਥਿਆਨਗਾਲੀਮੀ ਆਪਣੇ ਪਹਿਲੇ ਵਿਆਹ ਤੋਂ ਆਪਣੀ 40 ਸਾਲਾ ਧੀ ਨਾਲ ਆਮ ਵਾਂਗ ਸਬਜ਼ੀਆਂ ਵੇਚ ਰਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ, ਰੋਹਿੰਗਲਿਆਨਾ ਪਹਿਲਾਂ ਆਇਆ ਅਤੇ ਤਲੰਗ ਥਿਆਨਗਾਲੀਮੀ ਦੇ ਕੋਲ ਬੈਠ ਗਿਆ ਤੇ ਉਸ ਨੇ ਆਪਣੀ ਸਾਬਕਾ ਪਤਨੀ ਨੂੰ ਸਿਗਰੇਟ ਪੀਣ ਲਈ ਕਿਹਾ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇੱਕ ਸਿਗਰੇਟ ਲੈਣ ਤੋਂ ਬਾਅਦ, ਰੋਹਿੰਗਲਿਆਨਾ ਨੇ ਬੁਖਾਰ ਅਤੇ ਚੱਕਰ ਆਉਣ ਦਾ ਢੌਂਗ ਕੀਤਾ ਅਤੇ ਅਚਾਨਕ ਤਲੰਗ ਨੂੰ ਧੱਕਾ ਮਾਰਿਆ, ਫਿਰ ਟਰਿੱਗਰ ਨੂੰ ਦਬਾ ਦਿੱਤਾ। ਇਸ ਤੋਂ ਪਹਿਲਾਂ ਕਿ ਆਲੇ ਦੁਆਲੇ ਦੇ ਲੋਕ ਕੁਝ ਸਮਝਦੇ, ਇੱਕ ਜ਼ੋਰਦਾਰ ਧਮਾਕਾ ਹੋਇਆ।
ਹਾਲਾਂਕਿ ਔਰਤ ਦੀ ਧੀ ਦੀ ਜਾਨ ਬੱਚ ਗਈ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਲੁੰਗਲੇਈ ਤੋਂ 73 ਕਿਲੋਮੀਟਰ ਉੱਤਰ ਵੱਲ ਥਿਲਟਲਾਂਗ ਪਿੰਡ ਭੇਜੀਆਂ ਗਈਆਂ। ਜਾਣਕਾਰੀ ਅਨੁਸਾਰ ਜਿਸ ਜਗ੍ਹਾ ’ਤੇ ਇਹ ਘਟਨਾ ਵਾਪਰੀ ਉਹ ਬਾਜ਼ਾਰ ਖੇਤਰ ਹੈ। ਬਜ਼ੁਰਗ ਔਰਤ ਤਲੰਗ ਥਿਆਨਗਾਲੀਮੀ ਸਬਜ਼ੀ ਦੀ ਦੁਕਾਨ ਲਗਾਉਂਦੀ ਸੀ। ਉਸ ਦੀ 40 ਸਾਲਾ ਧੀ ਨੇੜਲੇ ਇੱਕ ਵੱਖਰੇ ਸਟਾਲ ਵਿੱਚ ਸਬਜ਼ੀ ਦੀ ਦੁਕਾਨ ਵੀ ਚਲਾਉਂਦੀ ਸੀ।

Comment here