ਅਪਰਾਧਸਿਆਸਤਖਬਰਾਂ

ਆਟੋ ਨੇ ਜੱਜ ਨੂੰ ਜਾਣਬੁੱਝ ਕੇ ਮਾਰੀ ਸੀ ਟੱਕਰ- ਸੀ ਬੀ ਆਈ ਨੇ ਮੰਨਿਆ

ਰਾਂਚੀ-ਬੀਤੇ ਦਿਨੀਂ ਸੀਬੀਆਈ ਨੇ ਅਦਾਲਤ ’ਚ ਇਹ ਮੰਨਿਆ ਹੈ ਕਿ ਜੱਜ ਉੱਤਮ ਆਨੰਦ ਨੂੰ ਆਟੋ ਨਾਲ ਜਾਣਬੁੱਝ ਕੇ ਟੱਕਰ ਮਾਰੀ ਗਈ ਸੀ। ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਡਾ. ਰਵੀ ਰੰਜਨ ਤੇ ਜਸਟਿਸ ਐੱਸਐੱਨ ਪ੍ਰਸਾਦ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਸ਼ਰਦ ਅਗਰਵਾਲ ਖੁਦ ਮੌਜੂਦ ਸਨ। ਉਨ੍ਹਾਂ ਅਦਾਲਤ ਨੂੰ ਕਿਹਾ ਕਿ ਟੱਕਰ ਮਾਰਨ ਵਾਲੇ ਦੋਵੇਂ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ। ਫੁੱਟੇਜ ਦੇ ਆਧਾਰ ’ਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਛੇਤੀ ਹੀ ਸਾਜ਼ਿਸ਼ ਕਰਨ ਵਾਲਿਆਂ ਤਕ ਸੀਬੀਆਈ ਪਹੁੰਚ ਜਾਵੇਗੀ। ਜਾਂਚ ਏਜੰਸੀ ਦੀ ਅਦਾਲਤ ’ਚ ਇਹ ਗੱਲ ਸਵੀਕਾਰ ਕਰਨਾ ਅਹਿਮ ਹੈ। ਇਸ ਮਾਮਲੇ ’ਚ ਹੱਤਿਆ ਦੀ ਐੱਫਆਈਆਰ ਦੇ ਬਾਵਜੂਦ ਹੁਣ ਤਕ ਸ਼ੱਕ ਸੀ ਕਿ ਇਹ ਹਾਦਸਾ ਹੈ ਜਾਂ ਸਾਜ਼ਿਸ਼।
ਅਦਾਲਤ ਦੇ ਪਹਿਲਾਂ ਦੇ ਆਦੇਸ਼ ਦੇ ਸਬੰਧ ’ਚ ਇਸ ਮਾਮਲੇ ਦੇ ਆਬਜ਼ਰਵਰ ਅਧਿਕਾਰੀ ਸਹਿ ਜੁਆਇੰਟ ਡਾਇਰੈਕਟਰ ਸ਼ਰਦ ਅਗਰਵਾਲ ਅਦਾਲਤ ’ਚ ਹਾਜ਼ਰ ਹੋਏ ਸਨ। ਉਨ੍ਹਾਂ ਨੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਂਚ ’ਚ ਸੀਬੀਆਈ ਦੇ 20 ਅਧਿਕਾਰੀ ਲੱਗੇ ਹੋਏ ਹਨ। ਹਾਲਾਂਕਿ ਹਾਲੇ ਤਕ ਮਾਮਲੇ ਦਾ ਪੂਰੀ ਤਰ੍ਹਾਂ ਪਰਦਾਫਾਸ਼ ਨਹੀਂ ਹੋ ਸਕਿਆ। ਸਾਜ਼ਿਸ਼ ਕਰਨ ਵਾਲਿਆਂ ਤਕ ਪਹੁੰਚਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਵੇਂ ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ’ਚੋਂ ਇਕ ਦਾ ਅਪਰਾਧਕ ਇਤਿਹਾਸ ਰਿਹਾ ਹੈ ਤੇ ਉਹ ਪ੍ਰੋਫੈਸ਼ਨਲ ਮੋਬਾਈਲ ਚੋਰੀ ਕਰਨ ਵਾਲਾ ਹੈ। ਦੋਵੇਂ ਹਰ ਵਾਰੀ ਨਵੀਂ ਕਹਾਣੀ ਦੱਸ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੀਬੀਆਈ ਨੂੰ ਛੇਤੀ ਤੋਂ ਛੇਤੀ ਇਸ ਮਾਮਲੇ ਦਾ ਪਰਦਾਫਾਸ਼ ਕਰਨਾ ਪਵੇਗਾ। ਸੁਪਰੀਮ ਕੋਰਟ ਦੇ ਆਦੇਸ਼ ’ਤੇ ਹਾਈ ਕੋਰਟ ਜਾਂਚ ਦੀ ਹਰ ਹਫਤੇ ਨਿਗਰਾਨੀ ਕਰ ਰਹੀ ਹੈ। ਇਸਦੇ ਬਾਅਦ ਅਦਾਲਤ ਨੇ ਸੀਬੀਆਈ ਨੂੰ ਅਗਲੇ ਹਫਤੇ ਪ੍ਰਗਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ

Comment here