ਸਿਆਸਤਖਬਰਾਂਦੁਨੀਆ

ਆਖਰਕਾਰ ਬੇਲਿਸ ਪਰਤ ਸਕੇਗੀ ਆਪਣੇ ਘਰ

ਗਰਭਵਤੀ ਪੱਤਰਕਾਰ ਨੂੰ ਮਿਲੀ ਨਿਊਜ਼ੀਲੈਂਡ ਸਰਕਾਰ ਵਲੋਂ ਰਾਹਤ

ਕਾਬੁਲ/ਵੈਲਿੰਗਟਨ : ਅਫਗਾਨਿਸਤਾਨ ਵਿੱਚ ਨਿਊਜ਼ੀਲੈਂਡ ਦੀ ਇਕ ਗਰਭਵਤੀ ਪੱਤਰਕਾਰ ਕੋਵਿਡ-19 ਬਾਰਡਰ ਪਾਲਿਸੀ ਕਾਰਨ ਫਸ ਗਈ ਸੀ, ਉਸ ਦੀ ਘਰ ਵਾਪਸੀ ਚ ਕਈ ਸਾਰੇ ਸਰਕਾਰੀ ਨਿਯਮ ਅੜਿਕਾ ਪਾ ਰਹੇ ਸੀ, ਜਿਸ ਦੀ ਅਲੋਚਨਾ ਹੋਈ, ਜਿਸ ਮਗਰੋਂ ਹੁਣ ਉਹ ਆਪਣੇ ਘਰ ਪਰਤੇਗੀ। ਮਹਿਲਾ ਪੱਤਰਕਾਰ ਨੇ ਕਿਹਾ ਕਿ ਆਖਿਰਕਾਰ ਉਹ ਸਰਕਾਰ ਵੱਲੋਂ ਉਸ ਨੂੰ ਵਾਪਸੀ ਦਾ ਰਸਤਾ ਦਿੱਤੇ ਜਾਣ ਦੇ ਬਾਅਦ ਆਪਣੇ ਘਰ ਪਰਤ ਸਕੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਾਰਲਟ ਬੇਲਿਸ ਨੂੰ ਦੇਸ਼ ਦੇ ਕੁਆਰੰਟੀਨ ਹੋਟਲ ਵਿਚ ਇਕ ਸਪੌਟ ਲਈ ਦੁਬਾਰਾ ਅਪਲਾਈ ਕਰਨ ਦੀ ਲੋੜ ਹੈ। ਨਿਊਜੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਬੇਲਿਸ ਨੂੰ ਇੱਕ ਕਮਰੇ ਲਈ ਵਾਉਚਰ ਦੀ ਪੇਸ਼ਕਸ਼ ਕੀਤੀ ਗਈ ਹੈ। ਗਰਭਵਤੀ ਪੱਤਰਕਾਰ ਬੇਲਿਸ ਨੇ ਕਿਹਾ ਕਿ ਮੈਂ ਆਪਣੀ ਬੱਚੀ ਦੇ ਜਨਮ ਲਈ ਮਾਰਚ ਦੀ ਸ਼ੁਰੂਆਤ ‘ਚ ਆਪਣੇ ਦੇਸ਼ ਨਿਊਜ਼ੀਲੈਂਡ ਪਰਤਾਂਗੀ। ਅਸੀਂ ਘਰ ਪਰਤਣ ਅਤੇ ਇਸ ਖਾਸ ਸਮੇਂ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਹੋਣ ਲਈ ਬਹੁਤ ਉਤਸ਼ਾਹਿਤ ਹਾਂ। ਬੇਲਿਸ ਪਿਛਲੇ ਸਾਲ ਅਲ-ਜਜ਼ੀਰਾ ਲਈ ਕੰਮ ਕਰਦੇ ਹੋਏ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨਾਲ ਜੁੜੀਆਂ ਖ਼ਬਰਾਂ ਦੇ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਤਾਲਿਬਾਨ ਨੇਤਾਵਾਂ ਤੋਂ ਔਰਤਾਂ ਅਤੇ ਕੁੜੀਆਂ ਨਾਲ ਉਹਨਾਂ ਦੇ ਸਲੂਕ ਦੇ ਬਾਰੇ ਸਵਾਲ ਕਰਕੇ ਅੰਤਰਰਾਸ਼ਟਰੀ ਧਿਆਨ ਖਿੱਚਿਆ।  ਆਪਣੇ ਕਾਲਮ ‘ਚ ਬੇਲਿਸ ਨੇ ਕਿਹਾ ਕਿ ਉਹ ਸਤੰਬਰ ‘ਚ ਕਤਰ ਪਰਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਆਪਣੇ ਸਾਥੀ ਅਤੇ ਫ੍ਰੀਲਾਂਸ ਫੋਟੋਗ੍ਰਾਫਰ ਜਿੰਮ ਹਿਊਲੇਬ੍ਰੋਕ ਨਾਲ ਰਹਿੰਦੇ ਹੋਏ ਗਰਭਵਤੀ ਹੋਈ।

ਜ਼ਿਕਰਯੋਗ ਹੈ ਕਿ ਬੇਲਿਸ ਦਾ ਮਾਮਲਾ ਇੱਕ ਅੰਤਰ-ਰਾਸ਼ਟਰੀ ਵਿਸ਼ਾ ਬਣ ਗਿਆ ਹੈ ਜਿਸ ਕਾਰਨ ਨਿਊਜ਼ੀਲੈਂਡ ਸਰਕਾਰ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੇ ਹਜ਼ਾਰਾਂ ਨਾਗਰਿਕ ਵਿਦੇਸ਼ਾਂ ਵਿਚ ਫਸੇ ਹੋਏ ਹਨ ਅਤੇ ਆਪਣੇ ਦੇਸ਼ ਪਰਤਣ ਲਈ ਕੁਆਰੰਟੀਨ ਹੋਟਲਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਬੇਲਿਸ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਵਾਸੀਆਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸੀਮਾ ਨਿਯੰਤਰਣ ਦਾ ਕੋਈ ਉਪਾਅ ਲੱਭਣ ਲਈ ਚੁਣੌਤੀ ਦੇਣਾ ਜਾਰੀ ਰੱਖੇਗੀ।ਐਤਵਾਰ ਨੂੰ ਉਹਨਾਂ ਨੇ ਦੱਸਿਆ ਕਿ ਹਰ ਦਿਨ ਇੱਕ ਲੜਾਈ ਲੜ ਰਹੀ ਸੀ। 25 ਹਫ਼ਤਿਆਂ ਦੀ ਗਰਭਵਤੀ ਪੱਤਰਕਾਰ ਨੇ ਨਿਊਜ਼ੀਲੈਂਡ ਪਰਤਣ ਲਈ ਲਾਟਰੀ ਸਿਸਟਮ ਤੋਂ ਲੈਕੇ ਐਮਰਜੈਂਸੀ ਵਾਪਸੀ ਲਈ ਅਰਜ਼ੀ ਜਿਹੇ ਢੰਗ ਅਪਨਾਏ ਪਰ ਸਰਕਾਰ ਨੇ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ। ਨਿਊਜ਼ਲੈਂਡ ਦੇ ਕੁਆਰੰਟੀਨ ਸਿਸਟਮ ਦੀ ਪ੍ਰਮੁੱਖ ਕ੍ਰੀਸ ਬਨੀ ਨੇ ਕਿਹਾ ਕਿ ਬੇਲਿਸ ਨੂੰ ਇੱਕ ਨਵਾਂ ਪ੍ਰਸਤਾਵ ਦਿੱਤਾ ਗਿਆ ਕਿਉਂਕਿ ਅਫਗਾਨਿਸਤਾਨ ਬਹੁਤ ਖਤਰਨਾਕ ਜਗ੍ਹਾ ਹੈ ਅਤੇ ਉੱਥੇ ਅੱਤਵਾਦ ਦਾ ਖਤਰਾ ਹੈ। ਉੱਥੇ ਲੋਕਾਂ ਦੀ ਮਦਦ ਕਰਨ ਦੀ ਸੀਮਤ ਸਮਰੱਥਾ ਉਪਲਬਧ ਹੈ, ਖਾਸਕਰ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੇਲਿਸ ਨੇ ਖੁਦ ਨੂੰ ਸੁਰੱਖਿਅਤ ਰੱਖਿਆ ਅਤੇ ਉਸ ਜਗ੍ਹਾ ‘ਤੇ ਹਮੇਸ਼ਾ ਲਈ ਰਹਿਣ ‘ਤੇ ਵਿਚਾਰ ਨਹੀਂ ਕੀਤਾ। ਬਨੀ ਨੇ ਕਿਹਾ ਕਿ ਸਾਡਾ ਇਰਾਦਾ ਬੇਲਿਸ ਦੀ ਸੁਰੱਖਿਆ ਸੀ।

 

Comment here