ਖਬਰਾਂ

ਆਓ ਜਾਣੀਏ ਕਰਵਾ ਚੌਥ ਵਾਲੇ ਦਿਨ ਕਿਸ ਸ਼ਹਿਰ ’ਚ ਚੰਦ ਕਿੰਨੇ ਵਜੇ ਨਿਕਲੇਗਾ

ਜਲੰਧਰ-ਕਰਵਾ ਚੌਥ ਇਕ ਬਹੁਤ ਹੀ ਲੋਕ ਪ੍ਰਸਿੱਧ ਰਵਾਇਤੀ ਹਿੰਦੂ ਤਿਉਹਾਰ ਹੈ ਜੋ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਸੂਬਿਆਂ ’ਚ ਮਨਾਇਆ ਜਾਂਦਾ ਹੈ। ਇਸਦੇ ਨਾਲ ਸ਼ੁੱਭ ਤਿਉਹਾਰ ਦਾ ਮਹੱਤਵ ਜੁੜਿਆ ਹੋਇਆ ਹੈ। ਮੌਸਮ ਦੀ ਸਥਿਤੀ ਦੇ ਆਧਾਰ ’ਤੇ ਤੁਸੀਂ ਇਨ੍ਹਾਂ ਸ਼ਹਿਰਾਂ ’ਚ ਚੰਦ ਦੇਖ ਸਕੋਗੇ। ਇਹ ਇਕ ਅਜਿਹਾ ਤਿਉਹਾਰ ਹੈ, ਜਿਥੇ ਵਿਵਾਹਿਤ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ, ਕਰਵਾ ਚੌਥ 2021 ਦਾ ਚੰਦ ਨਿਕਲਣ ਦਾ ਸਮਾਂ, ਕਰਵਾ ਚੌਥ 2021 ਚੰਦ ਟਾਈਮਿੰਗ ਆਦਿ ਲੱਭ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਮਹੂਰਤ ਲੈ ਕੇ ਆਏ ਹਾਂ। ਅਸੀਂ ਤੁਹਾਨੂੰ ਇਸ ਪੋਸਟ ’ਚ ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਅਤੇ ਚੰਡੀਗੜ੍ਹ ’ਚ ਚੰਦ ਨਿਕਲਣ ਦੇ ਸਮੇਂ ਤੋਂ ਅਪਡੇਟ ਰੱਖਾਂਗੇ। ਸਾਰੇ ਸ਼ਹਿਰਾਂ ’ਚ ਚੰਦ ਨਿਕਲਣ ਦਾ ਸਮਾਂ ਅਲੱਗ-ਅਲੱਗ ਹੋਵੇਗਾ। ਇਹ ਪੋਸਟ ਤੁਹਾਨੂੰ 24 ਅਕਤੂਬਰ ਨੂੰ ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਅਤੇ ਚੰਡੀਗੜ੍ਹ ’ਚ ਕਰਵਾ ਚੌਥ 2021 ਚੰਦ ਸਮੇਂ ਬਾਰੇ ਜਾਣਕਾਰੀ ਦੇਵੇਗੀ। 24 ਅਕਤੂਬਰ ਨੂੰ ਦਿੱਲੀ ’ਚ ਚੰਦ ਨਿਕਲਣ ਦਾ ਸਮਾਂ ਰਾਤ 08.07 ਵਜੇ ਹੈ, ਗੁਰੂਗ੍ਰਾਮ ’ਚ 24 ਅਕਤੂਬਰ ਨੂੰ ਕਰਵਾ ਚੌਥ ਮੌਕੇ ਚੰਦ ਨਿਕਲਣ ਦਾ ਸਮਾਂ 8.08 ਵਜੇ ਹੈ ਜਦਕਿ ਅੰਬਾਲਾ ਅਤੇ ਅੰਮ੍ਰਿਤਸਰ ’ਚ ਰਾਤ ਕਰੀਬ 8.10 ਵਜੇ ਹੈ। ਇਸੀ ਦੌਰਾਨ ਲੁਧਿਆਣਾ ’ਚ ਚੰਦ ਨਿਕਲਣ ਦਾ ਸਮਾਂ ਅਸਥਾਈ ਰੂਪ ਨਾਲ 8.07 ਵਜੇ ਦੇ ਆਸਪਾਸ ਹੋਵੇਗਾ, ਜਦਕਿ ਚੰਡੀਗੜ੍ਹ ’ਚ ਕਰਵਾ ਚੌਥ ’ਤੇ ਚੰਦ ਨਿਕਲਣ ਦਾ ਸਮਾਂ ਰਾਤ 8.04 ਵਜੇ ਹੋਵੇਗਾ।

Comment here