ਕੋਚੀ-ਭਾਰਤੀ ਤੱਟ ਰੱਖਿਅਕ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ,”ਕੋਚੀ ‘ਚ ਭਾਰਤੀ ਤੱਟ ਰੱਖਿਅਕ ‘ਚ ਨਵਾਂ ਜਹਾਜ਼ ਯਕੀਨੀ ਰੂਪ ਨਾਲ ਸਮੁੰਦਰ ‘ਚ ਭਾਰਤੀ ਤੱਟ ਰੱਖਿਅਕ ਦੀ ਸੰਚਾਲਨ ਸਮਰੱਥਆ ‘ਚ ਸੁਧਾਰ ਕਰੇਗਾ।” ਭਾਰਤੀ ਕੋਸਟ ਗਾਰਡ (ਆਈ. ਸੀ. ਜੀ) ਨੇ ਤੱਟਵਰਤੀ ਸੁਰੱਖਿਆ ਸਿਸਟਮ ਨੂੰ ਮਜ਼ਬੂਤ ਕਰਨ ਲਈ ਮੰਗਲਵਾਰ ਨੂੰ ਜਹਾਜ਼ ‘ਸਮਰਥ’ ਨੂੰ ਆਪਣੇ ਬੇੜੇ ’ਚ ਸ਼ਾਮਲ ਕੀਤਾ। ਆਈ.ਸੀ.ਜੀ.ਐੱਸ. ਸਮਰਥ 105 ਮੀਟਰ ਲੰਬਾ ਇਕ ਜਹਾਜ਼ ਹੈ ਅਤੇ ਵੱਧ ਤੋਂ ਵੱਧ 23 ਸਮੁੰਦਰੀ ਮੀਲ (ਲਗਭਗ 43 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
Comment here