ਸਿਆਸਤਖਬਰਾਂਦੁਨੀਆ

ਆਈ ਐਸ ਨਾਲ ਸਾਡੀ ਫੌਜ ਖੁਦ ਸਿੱਝਣ ਦੇ ਸਮਰੱਥ-ਇਰਾਕੀ ਪੀ ਐਮ ਕਾਧਿਮੀ

ਬਗਦਾਦ-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਬਾਰੇ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਾਧਿਮੀ ਦਾ ਇੱਕ ਅਹਿਮ ਬਿਆਨ ਆਇਆ ਹੈ, ਉਹਨਾਂ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਆਈ ਐਸ ਨਾਲ ਲੜਨ ਲਈ ਹੁਣ ਅਮਰੀਕੀ ਫ਼ੌਜੀਆਂ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਦੀ ਰਸਮੀ ਤਾਇਨਾਤੀ ਇਸ ਹਫ਼ਤੇ ਅਮਰੀਕੀ ਅਫ਼ਸਰਾਂ ਨਾਲ ਹੋਣ ਵਾਲੀ ਬੈਠਕ ਦੇ ਨਤੀਜਿਆਂ ‘ਤੇ ਨਿਰਭਰ ਕਰੇਗੀ। ਮੁਸਤਫ਼ਾ ਅਲ-ਕਾਧਿਮੀ ਨੇ ਆਪਣੇ ਅਮਰੀਕੀ ਦੌਰੇ ਤੋਂ ਇਕ ਦਿਨ ਪਹਿਲਾਂ ਇਹ ਬਿਆਨ ਦਿੱਤਾ। ਕਾਧਿਮੀ ਅੱਜ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਡਿਨ ਨਾਲ ਚੌਥੇ ਦੌਰ ਦੀ ਰਣਨੀਤਿਕ ਵਾਰਤਾ ਕਰਨਗੇ। ਅਲ-ਕਾਧਿਮੀ ਨੇ ਕਿਹਾ ਕਿ ਇਰਾਕੀ ਜ਼ਮੀਨ ‘ਤੇ ਕਿਸੇ ਵਿਦੇਸ਼ੀ ਜੰਗੀ ਫ਼ੌਜ ਦੀ ਜ਼ਰੂਰਤ ਨਹੀਂ ਹੈ। ਇਰਾਕੀ ਫ਼ੌਜ ਅਮਰੀਕੀ ਅਗਵਾਈ ਵਾਲੀ ਗਠਜੋੜ ਦੀ ਫ਼ੌਜ ਤੋਂ ਬਿਨਾਂ ਹੀ ਆਪਣੇ ਦੇਸ਼ ਦੀ ਰੱਖਿਆ ਕਰਨ ‘ਚ ਸਮਰੱਥ ਹੈ। ਹਾਲਾਂਕਿ ਉਹ ਇਰਾਕ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੀ ਸਮਾਂ ਹੱਦ ਨਹੀਂ ਦੱਸ ਸਕੇ ਪਰ ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਇਰਾਕੀ ਫ਼ੌਜੀਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਰਾਕ ਅਮਰੀਕੀ ਟ੍ਰੇਨਿੰਗ ਤੇ ਫ਼ੌਜ ਦੇ ਖ਼ੁਫੀਆ ਜਮਾਵੜੇ ਦੇ ਬਾਰੇ ਵੀ ਜ਼ਰੂਰ ਪੱਛੇਗਾ।

Comment here