ਸਿਆਸਤਖਬਰਾਂਦੁਨੀਆ

ਆਈ ਐਸ ਕੇ ਦੇ ਖਤਰੇ ਨੂੰ ਲੈ ਕੇ ਸਿਰ ਜੋੜ ਕੇ ਬੈਠੇ ਕਈ ਮੁਲਕ

ਬਗ਼ਦਾਦ – ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਕਬਜ਼ੇ ਮਗਰੋਂ ਹਾਲਾਤ ਗੁੰਝਲਦਾਰ ਬਣ ਰਹੇ ਹਨ, ਵੱਖ ਵੱਖ ਮੁਲਕਾਂ ਚ ਅੱਤਵਾਦ ਦੇ ਖਤਰੇ ਨੂੰ ਭਾਂਪਦਿਆਂ ਵਿਚਾਰ ਚਰਚਾਵਾਂ ਹੋ ਰਹੀਆਂ ਹਨ। ਤਾਲਿਬਾਨ ਤੋਂ ਵੀ ਵਧ ਖਤਰਨਾਕ ਅੱਤਵਾਦੀ ਸੰਗਠਨ ਆਈ ਐਸ ਕੇ ਦੀਆਂ ਸਰਗਰਮੀਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਕਾਬੁਲ ਏਅਰਪੋਰਟ ’ਤੇ ਧਮਾਕੇ ਤੋਂ ਬਾਅਦ ਸੁਰਖੀਆਂ ’ਚ ਆਏ ਇਸਲਾਮਿਕ ਸਟੇਟ ਖੋਰਾਸਨ ਤੋਂ ਖ਼ਤਰਿਆਂ ਬਾਰੇ ਇਰਾਕ ਦੀ ਰਾਜਧਾਨੀ ਬਗ਼ਦਾਦ ’ਚ ਕਈ ਦੇਸ਼ਾਂ ਦੀ ਬੈਠਕ ਹੋਈ। ਬੈਠਕ ’ਚ ਮੁੱਖ ਤੌਰ ’ਤੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਬਾਰੇ ਚਰਚਾ ਕੀਤੀ ਗਈ। ਐੱਨਐੱਚਕੇ ਵਰਲਡ ਮੁਤਾਬਕ ਬਗ਼ਦਾਦ ਕਾਨਫਰੰਸ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਇਸਲਾਮਿਕ ਸਟੇਟ ਹਮੇਸ਼ਾ ਤੋਂ ਹੀ ਖ਼ਤਰਾ ਰਿਹਾ ਹੈ। ਅਜਿਹੀ ਸਥਿਤੀ ’ਚ ਸਾਨੂੰ ਆਪਣੀ ਸੁਰੱਖਿਆ ਉੱਚ ਪੱਧਰ ’ਤ ਬਣਾਈ ਰੱਖਣੀ ਪਵੇਗੀ। ਇਸ ਬੈਠਕ ’ਚ ਸ਼ਾਮਲ ਹੋਣ ਵਾਲਿਆਂ ’ਚ ਸਾਊਦੀ ਅਰਬ ਤੇ ਈਰਾਨ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਸਨ। ਬੈਠਕ ’ਚ ਸ਼ਾਮਲ ਦੇਸ਼ਾਂ ਨੇ ਇਰਾਕ ਦੀ ਮਦਦ ਦਾ ਵੀ ਭਰੋਸਾ ਦਿੱਤਾ, ਜਿੱਥੇ ਇਸਲਾਮਿਕ ਸਟੇਟ ਨਾਲ ਭਾਰੀ ਨੁਕਸਾਨ ਹੋਇਆ ਹੈ। ਬੈਠਕ ’ਚ ਪੱਛਮੀ ਏਸ਼ੀਆ ਦੇ ਨੌਂ ਦੇਸ਼ਾਂ ਨੇ ਹਿੱਸਾ ਲਿਆ।  ਇਸਲਾਮਿਕ ਸਟੇਟ-ਖ਼ੁਰਾਸਾਨ 2015 ’ਚ ਸਾਹਮਣੇ ਆਇਆ ਸੀ। ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਸੰਗਠਨ ਹੱਕਾਨੀ ਨੈੱਟਵਰਕ ਨਾਲ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹੈ। ਇਸ ਦਾ ਸੰਚਾਲਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨਾਂਗਰਹਾਰ ਤੋਂ ਹੁੰਦਾ ਹੈ।

Comment here