ਸਿਆਸਤਖਬਰਾਂਦੁਨੀਆ

ਆਈ.ਐਸ.ਆਈ. ਦੇ ਹਮਲੇ ਰੋਕਣ ਲਈ ਤਾਲਿਬਾਨ ਬਣਾਏਗਾ ਹਵਾਈ ਸੈਨਾ

ਕਾਬੁਲ-ਤਾਲਿਬਾਨ ਨੇ ਕਾਬੁਲ ਦੀ ਸੱਤਾ ’ਤੇ ਕਾਬਿਜ਼ ਹੋਣ ਦੇ ਤਕਰੀਬਨ ਦੋ ਮਹੀਨੇ ਬਾਅਦ ਆਪਣੀ ਖੁਦ ਦੀ ਹਵਾਈ ਸੈਨਾ ਨੂੰ ਮਜ਼ਬੂਤ ਕਰਨਾ ਦਾ ਇਰਾਦਾ ਜ਼ਾਹਰ ਕੀਤਾ ਹੈ। ਕੇਨਿਊਜ਼ ਨੇ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕਾਬੁਲ ਦੇ ਮੁੱਖ ਫ਼ੌਜੀ ਹਸਪਤਾਲ ਸਰਦਾਰ ਦਾਊਦ ਖਾਨ ’ਤੇ ਸ਼ੱਕੀ ਆਈ.ਐੱਸ.ਆਈ.ਐੱਸ.-ਕੇ. ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 23 ਲੋਕਾਂ ਦੇ ਮਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਤਾਲਿਬਾਨ ਨੇ ਹਸਪਤਾਲ ਦੀ ਛੱਤ ’ਤੇ ਅਮਰੀਕੀ ਬਲੈਕ ਹਾਕ ਸਮੇਤ ਤਿੰਨ ਤਾਲਿਬਾਨ ਹੈਲੀਕਾਪਟਰ ਤਾਇਨਾਤ ਕਰ ਦਿੱਤੇ।
ਇਸ ਹਮਲੇ ਤੋਂ ਬਾਅਦ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਕਾਰੀ ਸਈਦ ਖੋਸਤੀ ਨੇ ਕੇਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੀ ਸਰਕਾਰ ਦੀ ਹਵਾਈ ਸੈਨਾ ਅਤੇ ਉਨ੍ਹਾਂ ਕੋਲ ਮੌਜੂਦ ਪੇਸ਼ੇਵਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਹ ਸਾਰੇ ਵਾਪਸ ਆਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਾਰਿਆਂ ਲਈ ਚੰਗੀ ਨੀਤੀ ਹੈ। ਉੱਥੇ, ਕੇਨਿਊਜ਼ ਮੁਤਾਬਕ, ਕਾਬੁਲ ਵਿੱਚ ਤਾਲਿਬਾਨ ਦੇ ਇੱਕ ਉੱਚ-ਦਰਜੇ ਦੇ ਖੁਫੀਆ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਵਾਈ ਸੈਨਾ ਦਾ ਹੋਣਾ ਜ਼ਰੂਰੀ ਹੈ।
ਕੇਨਿਊਜ਼ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਸਨ ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਜਲਦੀ ਹੀ ਇਕ ਪੂਰੀ ਤਰ੍ਹਾਂ ਦੀ ਹਵਾਈ ਸੈਨਾ ਬਣਾਈ ਜਾਵੇਗੀ। ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਿਜ਼ਮੀ ਨੇ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਨੂੰ ਮਾਮੂਲੀ ਮੁਰੰਮਤ ਦੀ ਲੋੜ ਸੀ, ਉਨ੍ਹਾਂ ਨੂੰ ਠੀਕ ਕਰ ਲਿਆ ਗਿਆ ਹੈ। ਕੇਨਿਊਜ਼ ਮੁਤਾਬਕ, ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਤਾਲਿਬਾਨ ਨੇ ਅਫ਼ਗਾਨ ਹਵਾਈ ਸੈਨਾ ਤੋਂ ਕਿੰਨੇ ਸਾਜ਼ੋ-ਸਾਮਾਨ ਨੂੰ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ, ਅਸੀਂ ਹਵਾਈ ਸੈਨਾ ਬਣਾ ਰਹੇ ਹਾਂ। ਉਡਾਣਾਂ ਦੀ ਸਹੂਲਤ ਦੇਣ ਵਾਲੇ ਪਾਇਲਟਾਂ ਲਈ ਆਮ ਮੁਆਫੀ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਅਸੀਂ ਉਨ੍ਹਾਂ ਨੂੰ ਵਾਪਸ ਆਉਣ ਅਤੇ ਫ਼ੌਜ ਵਿੱਚ ਦੁਬਾਰਾ ਭਰਤੀ ਹੋਣ ਅਤੇ ਆਪਣੇ ਦੇਸ਼ ਦੀ ਮਦਦ ਕਰਨ ਲਈ ਕਿਹਾ ਹੈ।

Comment here