ਹੇਗ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖ਼ਿਲਾਫ਼ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਸ ਵਿੱਚ ਪੁਤਿਨ ‘ਤੇ ਯੂਕ੍ਰੇਨ ‘ਚ ਹੋਏ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਰੂਸ ਨੇ ਵਾਰ-ਵਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਫੌਜ ਨੇ ਯੂਕ੍ਰੇਨ ‘ਤੇ ਆਪਣੇ ਇਕ ਸਾਲ ਦੇ ਹਮਲੇ ਦੌਰਾਨ ਅੱਤਿਆਚਾਰ ਕੀਤੇ। ਯੂਕ੍ਰੇਨ ਲਈ ਆਪਣੇ ਪਹਿਲੇ ਵਾਰੰਟ ਵਿੱਚ ਆਈਸੀਸੀ ਨੇ ਯੂਕ੍ਰੇਨ ਤੋਂ ਬੱਚਿਆਂ ਨੂੰ ਅਗਵਾ ਕਰਨ ਦੀ ਕਥਿਤ ਸ਼ਮੂਲੀਅਤ ਦੇ ਕਾਰਨ ਜੰਗੀ ਅਪਰਾਧਾਂ ਲਈ ਰੂਸੀ ਰਾਸ਼ਟਰਪਤੀ ਪੁਤਿਨ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
ਆਈਸੀਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਪੁਤਿਨ “ਬੱਚਿਆਂ ਦੇ ਗੈਰ-ਕਾਨੂੰਨੀ ਦੇਸ਼ ਨਿਕਾਲੇ ਅਤੇ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਰੂਸੀ ਸੰਘ ‘ਚ ਬੱਚਿਆਂ ਦੀ ਗੈਰ-ਕਾਨੂੰਨੀ ਆਵਾਜਾਈ ਨਾਲ ਸਬੰਧਤ ਜੰਗੀ ਅਪਰਾਧਾਂ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਸੀ।” ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਰੂਸੀ ਰਾਸ਼ਟਰਪਤੀ ਦੇ ਦਫ਼ਤਰ ‘ਚ ਬਾਲ ਅਧਿਕਾਰ ਮਾਮਲਿਆਂ ਦੀ ਕਮਿਸ਼ਨਰ ਮਾਰੀਆ ਅਲੈਕਸੇਵਨਾ ਲਵੋਵਾ-ਬੇਲੋਵਾ ਦੇ ਖ਼ਿਲਾਫ਼ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਰੂਸ ਨੇ ਆਈਸੀਸੀ ਦੇ ਗ੍ਰਿਫ਼ਤਾਰੀ ਵਾਰੰਟ ‘ਤੇ ਤੁਰੰਤ ਜਵਾਬ ਨਹੀਂ ਦਿੱਤਾ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਇਕ ਬਿਆਨ ‘ਚ ਕਿਹਾ ਕਿ ਪੁਤਿਨ ‘ਤੇ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਰੂਸੀ ਸੰਘ ਨੂੰ ਗੈਰ-ਕਾਨੂੰਨੀ ਦੇਸ਼ ਨਿਕਾਲੇ ਦੇ ਯੁੱਧ ਅਪਰਾਧ ਦਾ ਦੋਸ਼ ਹੈ। ਘੱਟੋ-ਘੱਟ 24 ਫਰਵਰੀ 2022 ਤੋਂ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ ‘ਤੇ ਕਥਿਤ ਤੌਰ ‘ਤੇ ਅਪਰਾਧ ਕੀਤੇ ਗਏ ਸਨ।
ਆਈਸੀਸੀ ਨੇ ਯੂਕ੍ਰੇਨ ਯੁੱਧ ਲਈ ਪੁਤਿਨ ਖ਼ਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ

Comment here