ਅੰਮਿ੍ਤਸਰ : ਭਾਰਤ-ਪਾਕਿ ਦੀ ਕੌਮਾਂਤਰੀ ‘ਤੇ ਅਮਰੀਕੀ ਕੰਪਨੀ ਦੁਆਰਾ ਲਗਾਏ ਗਏ ਫੁੱਲ ਬਾਡੀ ਟਰੱਕ ਸਕੈਨਰ ਅਸਮਰਥ ਸਾਬਿਤ ਹੋਣ ਤੇ ਇਸਨੂੰ ਹਟਾ ਦਿੱਤਾ ਗਿਆ ਹੈ। ਸਾਲ 2019 ਵਿਚ ਲਗਾਇਆ ਇਹ ਸਕੈਨਰ ਹਥਿਆਰ ਤੇ ਨਸ਼ੀਲੇ ਪਦਾਰਥਾਂ ਨੂੰ ਸਕੈਨ ਕਰਨ ਵਿਚ ਅਸਮਰਥ ਸਾਬਤ ਹੋਇਆ। ਲੂਣ ਦੇ ਪੈਕੇਟ ਤਕ ਸਕੈਨ ਨਹੀਂ ਕਰ ਸਕਿਆ। ਇਸਤੋਂ ਬਾਅਦ ਇਸ ਸਕੈਨਰ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ਇਸ ਸਕੈਨਰ ਦੀ ਕੀਮਤ 23 ਕਰੋੜ ਦੱਸੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ਦੀ ਅਤਿ ਸੰਵੇਦਨਸ਼ੀਲ ਆਈਸੀਪੀ ‘ਤੇ ਫੁੱਲ ਬਾਡੀ ਟਰੱਕ ਸਕੈਨਰ ਲਗਵਾਏ ਸਨ। ਇਨ੍ਹਾਂ ਵਿਚ ਇਕ ਆਈਸੀਪੀ ਅਟਾਰੀ ‘ਤੇ ਲਗਵਾਇਆ ਗਿਆ ਸੀ। ਜਿਸ ਦਾ ਮਕਸਦ ਗੁਆਂਢੀ ਦੇਸ਼ਾਂ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਸਕੈਨ ਕਰਨਾਂ ਸੀ ਕਿਉਕਿ ਇਨ੍ਹਾਂ ਦੇਸ਼ਾਂ ਵੱਲੋਂ ਟਰੱਕਾਂ ਜ਼ਰੀਏ ਇਤਰਾਜ਼ਯੋਗ ਤੇ ਸ਼ੱਕੀ ਵਸਤੂਆਂ ਆਉਂਦੀਆਂ ਰਹੀਆਂ ਹਨ। ਪਾਕਿਸਤਾਨ ਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿਚ ਵਪਾਰ ਹੁੰਦਾ ਹੈ, ਇਸ ਲਈ ਇਸ ਸਕੈਨਰ ਦੀ ਜਰੂਰਤ ਸੀ ਜੁਲਾਈ 2020 ਵਿਚ ਟਰੱਕ ਸਕੈਨਰ ਦਾ ਪਹਿਲਾ ਟਰਾਇਲ ਕੀਤਾ ਗਿਆ। ਇਸ ਦੌਰਾਨ ਇਹ ਫੇਲ੍ਹ ਸਾਬਤ ਹੋਇਆ। ਟਰਾਇਲ ਪ੍ਰਕਿਰਿਆ ਵਿਚ ਪਿਆਜ਼ ਦੇ ਟਰੱਕਾਂ ਵਿਚ ਲੁਕਾਏ ਗਏ ਲੂਣ ਦੇ ਪੈਕੇਟਾਂ ਨੂੰ ਸਕੈਨ ਕੀਤਾ ਜਾਣਾ ਸੀ, ਪਰ ਸਕੈਨਰ ਇਹ ਨਹੀਂ ਕਰ ਸਕਿਆ। ਕਸਟਮ ਅਧਿਕਾਰੀਆਂ ਨੇ ਟਰੱਕਾਂ ਨੂੰ ਕਈ ਵਾਰ ਸਕੈਨਰ ਤੋਂ ਲੰਘਾਇਆ, ਪਰ ਡਿਸਪਲੇ ਸਕਰੀਨ ‘ਤੇ ਕੁਝ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਮੈਨੁਅਲੀ ਜਾਂਚ ਕਰ ਟਰੱਕਾਂ ਦੀ ਆਈਸੀਪੀ ‘ਤੇ ਅਨਲੋਡਿੰਗ ਕਰਵਾਈ ਗਈ ਸੀ। ਕਸਟਮ ਨੇ ਅਮਰੀਕੀ ਇੰਸਟਾਲੇਸ਼ਨ ਕੰਪਨੀ ਨਾਲ ਸੰਪਰਕ ਸਾਧਿਆ।ਕੰਪਨੀ ਦੇ ਇੰਜੀਨੀਅਰ ਥਾਮਸ ਟੋਨੀ ਨੇ ਸਕੈਨਰ ਵਿਚ ਕੁਝ ਬਦਲਾਅ ਕੀਤਾ। ਕੁਝ ਪੁਰਜ਼ੇ ਵੀ ਬਦਲੇ ਗਏ। ਸਤੰਬਰ 2021 ਵਿਚ ਇਸ ਨੂੰ ਦੁਬਾਰਾ ਸ਼ੁਰੂ ਕਰ ਟਰਾਇਲ ਲਿਆ ਗਿਆ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ। ਸਕਾਰਾਤਮਕ ਨਤੀਜਾ ਨਾ ਮਿਲਣ ‘ਤੇ ਕਸਟਮ ਨੇ ਇਸ ਨੂੰ ਹਟਾ ਦਿੱਤਾ ਹੈ। ਕਸਟਮ ਨੇ ਅਤਿ-ਆਧੁਨਿਕ ਤਕਨੀਕ ਨਾਲ ਬਣਿਆ ਨਵਾਂ ਟਰੱਕ ਸਕੈਨਰ ਲਗਾਉਣ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੂੰ ਲਿਖਿਆ ਹੈ।
ਆਈਸੀਪੀ ਤੋਂ ਟਰੱਕ ਸਕੈਨਰ ਹਟਾਇਆ

Comment here