ਜਲੰਧਰ : ਥਾਣਾ ਰਾਮਾਮੰਡੀ ਦੀ ਹੱਦ ‘ਚ ਪੈਂਦੇ ਗ੍ਰੀਨ ਇਨਕਲੇਵ ‘ਵਿਚ ਇਕ ਨੌਜਵਾਨ ਨੇ ਉਦੋਂ ਆਈਲੈੱਟਸ ਵਿਚ ਘੱਟ ਬੈਂਡ ਆਉਣ ‘ਤੇ ਖੁਦਕੁਸ਼ੀ ਕਰ ਲਈ ਜਦੋਂ ਉਸ ਦੇ ਘਰ ਵਾਲਿਆਂ ਨੂੰ ਪਤਾ ਲੱਗਾ।ਜਾਣਕਾਰੀ ਅਨੁਸਾਰ ਹਰਸ਼ ਕੁਮਾਰ ਵਾਸੀ ਗ੍ਰੀਨ ਨੇ ਆਪਣੇ ਘਰ ‘ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਸਮੇਤ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਲਾਸ਼ ਕਬਜ਼ੇ ‘ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ। ਥਾਣਾ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਯਸ਼ਪਾਲ ਰਾਮ ਨੇ ਦੱਸਿਆ ਕਿ ਹਰਸ਼ ਵਿਦੇਸ਼ ਜਾਣ ਲਈ ਆਈਲੈੱਟਸ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਸ ਦਾ ਆਈਲੈਟਸ ਦਾ ਨਤੀਜਾ ਆਇਆ ਸੀ। ਹਰਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਆਈਲੈੱਟਸ ‘ਵਿਚ ਸੱਤ ਬੈਂਡ ਆਏ ਹਨ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਰਸ਼ ਝੂਠ ਬੋਲ ਰਿਹਾ ਹੈ ਤੇ ਉਸ ਦੇ ਬੈਂਡ ਬਹੁਤ ਘੱਟ ਆਏ ਹਨ ਤਾਂ ਇਸ ਤੋਂ ਦੁਖੀ ਹੋ ਕੇ ਹਰਸ਼ ਨੇ ਫਾਹਾ ਲੈ ਲਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਗਰਿੱਲ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਉਹ ਦੂਜੀ ਵਾਰ ਵੀ ਆਈਲੈੱਟਸ ਦੀ ਤਿਆਰੀ ਕਰ ਰਿਹਾ ਸੀ।
Comment here