ਸਿਆਸਤਖੇਡ ਖਿਡਾਰੀਚਲੰਤ ਮਾਮਲੇ

ਆਈਪੀਐੱਲ ਨਿਲਾਮੀ : ਹਰਮਨਪ੍ਰੀਤ ਨੂੰ ਮੁੰਬਈ ਨੇ ਖਰੀਦਿਆ

ਨਵੀਂ ਦਿੱਲੀ-ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੀ ਮਹਿਲਾ ਆਈਪੀਐੱਲ ਦੀ ਨਿਲਾਮੀ ਵਿੱਚ ਕਈ ਖਿਡਾਰੀਆਂ ਨੂੰ ਚੁਣਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬੋਲੀ ਵਿੱਚ ਮੰਧਾਨਾ ਤੇ ਗਾਰਡਨਰ ਨੂੰ 3 ਕਰੋੜ ਤੋਂ ਵੱਧ ਮਿਲੇ ਜਦਕਿ ਹਰਮਨਪ੍ਰੀਤ ਨੂੰ ਮੁੰਬਈ ਲਈ ਚੁਣੀ ਗਈ ਹੈ। ਇਸ ਤਰ੍ਹਾਂ ਉਹ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਵਿਰਾਟ ਕੋਹਲੀ ਦੀ ਫਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਚੁਣਿਆ ਹੈ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਂ ਨਿਲਾਮੀ ਸੂਚੀ ਵਿੱਚ ਦੂਜੇ ਨੰਬਰ ’ਤੇ ਆਇਆ। ਨਿਲਾਮੀ ਸੂਚੀ ਦੀ ਤਰ੍ਹਾਂ, ਉਹ ਵੀ ਸਭ ਤੋਂ ਵੱਡੀ ਬੋਲੀ ਦੀ ਦੌੜ ਵਿੱਚ ਸਮ੍ਰਿਤੀ ਮੰਧਾਨਾ ਤੋਂ ਪਿੱਛੇ ਰਹਿ ਗਈ।
ਆਈਪੀਐੱਲ ਦੀ ਤਰਜ਼ ‘ਤੇ ਸ਼ੁਰੂ ਹੋਈ ਮਹਿਲਾ ਟੀ-20 ਲੀਗ ਡਬਲਯੂ.ਪੀ.ਐੱਲ. ‘ਚ ਖਿਡਾਰੀਆਂ ਦੀ ਨਿਲਾਮੀ ਸੋਮਵਾਰ ਨੂੰ ਹੋਈ। ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਨਾਲ ਸ਼ੁਰੂ ਹੋਈ। ਮੰਧਾਨਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਮੁੰਬਈ ਇੰਡੀਅਨਜ਼ ਨੇ ਉਸ ‘ਤੇ ਪਹਿਲੀ ਬੋਲੀ ਲਗਾਈ। ਪਰ ਅੰਤ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਿੱਤ ਦਰਜ ਕੀਤੀ। ਬੈਂਗਲੁਰੂ ਨੇ ਸਮ੍ਰਿਤੀ ਮੰਧਾਨਾ ‘ਤੇ 3.40 ਕਰੋੜ ਰੁਪਏ ਦੀ ਬੋਲੀ ਲਗਾਈ।
ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਸੂਚੀ ਵਿੱਚ ਸਮ੍ਰਿਤੀ ਮੰਧਾਨਾ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਂ ਆਇਆ ਹੈ। ਬੋਲੀ ਦੀ ਸ਼ੁਰੂਆਤ ਕਰਨ ਵਾਲੀ ਮੁੰਬਈ ਇੰਡੀਅਨਜ਼ ਇੱਕ ਵਾਰ ਫਿਰ ਅੱਗੇ ਆਈ ਹੈ।ਅਤੇ ਇਸ ਵਾਰ ਉਹ ਨਾ ਸਿਰਫ਼ ਅੱਗੇ ਆਈ ਹੈ, ਸਗੋਂ ਸਭ ਤੋਂ ਵੱਡੀ ਬੋਲੀ ਹਰਮਨਪ੍ਰੀਤ ਕੌਰ ‘ਤੇ ਲਗਾ ਕੇ ਹੱਥ ਵੀ ਮਿਲਾਈ ਹੈ। ਮੁੰਬਈ ਇੰਡੀਅਨਜ਼ ਨੇ ਹਰਮਨਪ੍ਰੀਤ ਕੌਰ ‘ਤੇ 1.80 ਕਰੋੜ ਰੁਪਏ ਦੀ ਬੋਲੀ ਲਗਾਈ।
ਪਹਿਲੇ ਸੈਟ ਵਿੱਚ ਇਹ 7 ਖਿਡਾਰੀਆਂ ‘ਤੇ ਲੱਗੀ ਬੋਲੀ
ਡਬਲਯੂਪੀਐੱਲ 2023 ਨਿਲਾਮੀ ਦੇ ਪਹਿਲੇ ਸੈੱਟ ਵਿੱਚ 7 ​​ਖਿਡਾਰੀਆਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ 6 ਖਿਡਾਰੀਆਂ ਦੀ ਬੋਲੀ ਲੱਗੀ। ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਤੋਂ ਇਲਾਵਾ ਇਨ੍ਹਾਂ ਖਿਡਾਰਨਾਂ ਵਿੱਚ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ, ਇੰਗਲੈਂਡ ਦੀ ਸੋਫੀਆ ਏਕਲਟਨ, ਆਸਟਰੇਲੀਆ ਦੀ ਐਸ਼ਲੇ ਗਾਰਡਨਰ ਅਤੇ ਐਲੀਸ ਪੇਰੀ ਸ਼ਾਮਲ ਹਨ। ਪਹਿਲੇ ਸੈੱਟ ‘ਚ ਸ਼ਾਮਲ ਵੈਸਟਇੰਡੀਜ਼ ਦੇ ਹੇਲੀ ਮੈਥਿਊਜ਼ ‘ਤੇ ਕਿਸੇ ਨੇ ਵੀ ਬੋਲੀ ਨਹੀਂ ਲਗਾਈ।
ਆਸਟ੍ਰੇਲੀਆ ਦੇ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਨੇ 3.20 ਕਰੋੜ ਰੁਪਏ ‘ਚ ਖਰੀਦਿਆ। ਆਸਟਰੇਲੀਆ ਦੀ ਐਲਿਸ ਪੇਰੀ ਨੂੰ ਆਰਸੀਬੀ ਨੇ 1.70 ਕਰੋੜ ਰੁਪਏ ਵਿੱਚ ਲਿਆ ਸੀ। ਇੰਗਲੈਂਡ ਦੀ ਸਪਿਨਰ ਸੋਫੀ ਏਕਲਟਨ ਨੂੰ ਯੂਪੀ ਵਾਰੀਅਰਸ ਨੇ 1.80 ਕਰੋੜ ਵਿੱਚ ਖਰੀਦਿਆ। ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ ਆਰਸੀਬੀ ਨੇ 50 ਕਰੋੜ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ ਹੈ।

Comment here