ਅਪਰਾਧਸਿਆਸਤਖਬਰਾਂਦੁਨੀਆ

ਆਈਐੱਸ-ਕੇ ਭਾਰਤ ’ਚ ਬਣਾਉਣਾ ਚਾਹੁੰਦੇ ਟ੍ਰੇਨਿੰਗ ਕੈਂਪ

ਨਵੀਂ ਦਿੱਲੀ-ਰਾਸ਼ਟਰੀ ਸੁਰੱਖਿਆ ਏਜੰਸੀ (ਐੱਨਆਈਏ) ਵੱਲੋਂ ਗਿ੍ਰਫ਼ਤਾਰ ਅੱਤਵਾਦੀਆਂ ਤੋਂ ਪੁੱਛਗਿੱਛ ’ਚ ਇਸ ਦਾ ਪਤਾ ਲੱਗਾ ਹੈ ਅਫ਼ਗਾਨਿਸਤਾਨ ’ਚ ਸਰਗਰਮ ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸ-ਕੇ) ਦੇ ਅੱਤਵਾਦੀ ਭਾਰਤ ’ਚ ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਦੇ ਜੰਗਲਾਂ ’ਚ ਟ੍ਰੇਨਿੰਗ ਕੈਂਪ ਬਣਾਉਣਾ ਚਾਹੁੰਦੇ ਹਨ। ਪਿਛਲੇ ਮਹੀਨੇ ਬੈਂਗਲੁਰੂ ਵਿਚ ਆਈਐੱਸ ਦੇ ਮਾਮਲੇ ਵਿਚ ਦਾਖ਼ਲ ਇਕ ਚਾਰਜਸ਼ੀਟ ’ਚ ਐੱਨਆਈਏ ਨੇ ਇਸ ਦਾ ਜ਼ਿਕਰ ਕੀਤਾ ਹੈ। ਵੈਸੇ ਐੱਨਆਈਏ ਨੇ ਸਪੱਸ਼ਟ ਕੀਤਾ ਹੈ ਕਿ ਆਈਐੱਸ ਦਾ ਇਹ ਪਲਾਨ ਸਿਰਫ਼ ਕਾਗਜ਼ਾਂ ਤਕ ਸੀਮਤ ਹੈ ਅਤੇ ਇਸ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਹੀ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਐੱਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈਐੱਸ ਅੱਤਵਾਦੀਆਂ ਨੇ ਆਪਣੇ ਕੈਂਪ ਲਈ ਮੱਧ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ ਤੇ ਗੁਜਰਾਤ ਦੇ ਜੰਗਲਾਂ ਨੂੰ ਹੀ ਕਿਉਂ ਚੁਣਿਆ, ਇਸ ਦਾ ਕਾਰਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅਲ ਹਿੰਦ ਨਾਂ ਤੋਂ ਭਾਰਤ ਵਿਚ ਸਰਗਰਮ ਆਈਐੱਸ ਦੇ ਗਿ੍ਰਫ਼ਤਾਰ ਅੱਤਵਾਦੀਆਂ ਅਨੁਸਾਰ ਬੰਗਾਲ ਦੇ ਵਰਧਮਾਨ, ਗੁਜਰਾਤ ਦੇ ਜਾਮਬੁਸਰ ਅਤੇ ਮਹਾਰਾਸ਼ਟਰ ਦੇ ਰਤਨਾਗਿਰੀ ਦੇ ਜੰਗਲਾਂ ਨੂੰ ਇਸ ਲਈ ਚੁਣਿਆ ਗਿਆ ਸੀ। ਉਥੇ ਮੱਧ ਪ੍ਰਦੇਸ਼ ਦੇ ਇਲਾਕੇ ਦੇ ਬਾਰੇ ਵਿਚ ਉਹ ਸਾਫ਼-ਸਾਫ਼ ਨਹੀਂ ਦੱਸ ਸਕੇ।
ਆਈਐੱਸ ਦੇ ਗਿ੍ਰਫ਼ਤਾਰ ਅੱਤਵਾਦੀਆਂ ਦਾ ਮੰਨਣਾ ਹੈ ਕਿ ਭਾਰਤ ਵਿਚ ਨਕਸਲੀ ਲੰਬੇ ਸਮੇਂ ਤੋਂ ਜੰਗਲਾਂ ਵਿਚ ਆਪਣਾ ਬੇਸ ਬਣਾ ਕੇ ਸਰਗਰਮ ਹਨ ਅਤੇ ਉਨ੍ਹਾਂ ਦੀ ਤਰਜ਼ ’ਤੇ ਆਈਐੱਸ ਦਾ ਵੀ ਬੇਸ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਸਥਾਨਕ ਨੌਜਵਾਨਾਂ ਦੀ ਆਨਲਾਈਨ ਭਰਤੀ ਦੀ ਵੀ ਤਿਆਰੀ ਸੀ ਪਰ ਇਨ੍ਹਾਂ ਇਲਾਕਿਆਂ ਤੋਂ ਹਾਲੇ ਤਕ ਕਿਸੇ ਸਥਾਨਕ ਨੌਜਵਾਨ ਦੇ ਆਈਐੱਸ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਖ਼ੁਫ਼ੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਲਗਪਗ 200 ਭਾਰਤੀ ਅੱਤਵਾਦੀ ਸਰਗਰਮ ਹਨ, ਜਿਨ੍ਹਾਂ ਵਿਚੋਂ 25 ਭਾਰਤ ਵਿਚ ਦਰਜ ਅੱਤਵਾਦ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਹਨ ਅਤੇ ਏਜੰਸੀ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਕੀਤਾ ਹੋਇਆ ਹੈ।
ਸੀਨੀਅਰ ਐੱਨਆਈਏ ਅਧਿਕਾਰੀ ਮੁਤਾਬਕ, ਪੂਰੀ ਸਾਜ਼ਿਸ਼ ਦੇ ਪਿੱਛੇ ਅਫ਼ਗਾਨਿਸਤਾਨ ’ਚ ਆਈਐੱਸ-ਕੇ ਦੇ ਸਰਗਰਮ ਭਾਰਤੀ ਅੱਤਵਾਦੀਆਂ ਦੀ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ। ਆਈਐੱਸ ਵਿਚ ਸ਼ਾਮਲ ਹੋਣ ਲਈ ਇਰਾਕ ਤੇ ਸੀਰੀਆ ਗਏ ਜ਼ਿਆਦਾਤਰ ਅੱਤਵਾਦੀ ਅਫ਼ਗਾਨਿਸਤਾਨ ਪਹੁੰਚ ਕੇ ਆਈਐੱਸ-ਕੇ ਵਿਚ ਸਰਗਰਮ ਹੋ ਗਏ ਹਨ।

Comment here