ਕਾਬੁਲ-ਚੀਨੀ ਮੀਡੀਆ ਨੇ ਸਥਾਨਕ ਅਧਿਕਾਰੀ ਦੀ ਪੁਸ਼ਟੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਨੰਗਰਹਾਰ ਵਿੱਚ ਇਸਲਾਮਿਕ ਸਟੇਟ ਨਾਲ ਸਬੰਧਤ ਲਗਭਗ 100 ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸਮਾਚਾਰ ਏਜੰਸੀ ਸ਼ਿਨਹੂਆ ਨੇ ਨੰਗਰਹਾਰ ਜੀਡੀਆਈ ਦਫ਼ਤਰ ਦੇ ਡਾਇਰੈਕਟਰ ਮੁਹੰਮਦ ਬਸ਼ੀਰ ਦੇ ਹਵਾਲੇ ਨਾਲ ਦੱਸਿਆ ਕਿ ਦਾਏਸ਼ ਜਾਂ ਆਈਐਸ ਦੇ ਕਰੀਬ 100 ਅੱਤਵਾਦੀਆਂ ਨੇ ਮੰਗਲਵਾਰ ਸਵੇਰੇ ਸੂਬਾਈ ਰਾਜਧਾਨੀ ਜਲਾਲਾਬਾਦ ਸ਼ਹਿਰ ਵਿੱਚ ਨੰਗਰਹਾਰ ਜਨਰਲ ਡਾਇਰੈਕਟੋਰੇਟ ਆਫ਼ ਇੰਟੈਲੀਜੈਂਸ (ਜੀਡੀਆਈ) ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। ਬਸ਼ੀਰ ਮੁਤਾਬਕ ਆਤਮ ਸਮਰਪਣ ਕਰਨ ਵਾਲੇ ਅੱਤਵਾਦੀ ਮੁਹੰਮਦ ਦਾਰਾ, ਚਪਰਹਾਰ, ਕੋਟ ਅਤੇ ਖੋਗਿਆਨੀ ਜ਼ਿਲ੍ਹਿਆਂ ਵਿੱਚ ਸਰਗਰਮ ਸਨ। ਅਧਿਕਾਰੀ ਨੇ ਕਿਹਾ ਕਿ ਸਾਬਕਾ ਵਿਦਰੋਹੀਆਂ ਦੇ ਆਤਮ ਸਮਰਪਣ ਨਾਲ ਪਹਾੜੀ ਸੂਬੇ ਵਿੱਚ ਸ਼ਾਂਤੀ ਅਤੇ ਸਥਿਰਤਾ ਹੋਰ ਮਜ਼ਬੂਤ ਹੋਵੇਗੀ। ਆਤਮ ਸਮਰਪਣ ਕਰਨ ਵਾਲੇ ਅੱਤਵਾਦੀਆਂ ਨੇ ਆਪਣੇ ਸਾਥੀ ਆਈਐਸ ਮੈਂਬਰਾਂ ਨੂੰ ਹਥਿਆਰ ਸੁੱਟਣ ਲਈ ਕਿਹਾ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਆਈਐਸ ਸਮੂਹ, ਜਿਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਨੰਗਰਹਾਰ ਵਿੱਚ ਕਈ ਹਮਲੇ ਕੀਤੇ ਹਨ, ਨੇ ਅਜੇ ਤੱਕ ਇਸ ਰਿਪੋਰਟ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਆਈਐਸ ਦੇ 100 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ

Comment here