ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਆਈਏਐਸ ਦੇ ਘਰ ਦੀ ਚੋਰੀ ਕਰਨ ਵਾਲਾ ਨਿਕਲਿਆ ਪੁਲੀਸ ਵਾਲਾ!!

ਚੰਡੀਗੜ੍ਹ-ਜਦੋਂ ਪਹਿਰੇਦਾਰ ਹੀ ਘਰ ਦੀ ਚੋਰੀ ਕਰ ਲੈਣ ਤਾਂ ਚੋਰਾਂ ਨੂੰ ਫੜੂ ਕੌਣ? ਇਹੋ ਜਿਹੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ-7 ਸਥਿਤ ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਮੋਨੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ‘ਤੇ ਚਾਰ ਦਿਨ ਪਹਿਲਾਂ ਚੋਰੀ ਹੋਈ ਸੀ। ਘਰ ‘ਚੋਂ ਹੀਰੇ, ਸੋਨੇ-ਚਾਂਦੀ ਦੇ ਗਹਿਣੇ, ਪੁਖਰਾਜ ਸਮੇਤ ਕੀਮਤੀ ਸਿੱਕੇ ਚੋਰੀ ਹੋ ਗਏ। ਚੰਡੀਗੜ੍ਹ ਪੁਲਿਸ ਨੇ ਆਈਏਐਸ ਅਧਿਕਾਰੀ ਦੇ ਘਰ ਲੁੱਟਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਹੈ। ਸੈਕਟਰ 26 ਥਾਣੇ ਦੀ ਪੁਲਿਸ ਨੇ ਚੋਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਅਨੁਸਾਰ ਚੋਰੀ ਹੋਏ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ।
ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਬਰਾੜ ਵਜੋਂ ਹੋਈ ਹੈ। 42 ਸਾਲਾ ਜਸਵਿੰਦਰ ਮੂਲ ਰੂਪ ਤੋਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਨਸ਼ੇ ਦਾ ਆਦੀ ਹੈ ਅਤੇ ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ‘ਚ ਚੋਰੀ ਦੇ ਮਾਮਲੇ ‘ਚ ਗ੍ਰਿਫਤਾਰ ਹੋ ਚੁੱਕਾ ਹੈ। ਜਸਵਿੰਦਰ ਸਿੰਘ ਬਰਾੜ ਇਸ ਤੋਂ ਪਹਿਲਾਂ ਹਰਿਆਣਾ ਦੀ ਜੇਲ੍ਹ ਵਿੱਚ ਜੇਲ੍ਹ ਵਾਰਡਨ ਸੀ ਪਰ ਚੋਰੀ ਕਰਨ ਦੀ ਆਦਤ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਟੈਕਸੀ ਚਲਾਉਣ ਲੱਗਾ। ਮੁਲਜ਼ਮ iਖ਼ਲਾਫ਼ ਕਰਨਾਲ, ਜੀਂਦ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ ਤੇ ਕੈਥਲ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਚੋਰੀ ਦੇ 13 ਤੋਂ ਵੱਧ ਕੇਸ ਦਰਜ ਹਨ। ਪੁਲਿਸ ਨੇ ਵੀਰਵਾਰ ਨੂੰ ਉਸ ਨੂੰ ਚੰਡੀਗੜ੍ਹ ਦੇ ਬਾਪੂਧਾਮ ਲਾਈਟ ਪੁਆਇੰਟ ਤੋਂ ਗ੍ਰਿਫਤਾਰ ਕੀਤਾ। ਮੁਲਜ਼ਮ ਚੰਡੀਗੜ੍ਹ ਤੋਂ ਕਾਰ ਵਿੱਚ ਸਵਾਰ ਹੋ ਕੇ ਭੱਜਣ ਦੀ ਫ਼ਿਰਾਕ ‘ਚ ਸੀ।
ਮੁਲਜ਼ਮ ਜਸਵਿੰਦਰ ਸਿੰਘ ਬਰਾੜ ਨੇ ਪੁਲਿਸ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਕਰਦਾ ਹੈ। ਉਹ ਦਿਨ ਵੇਲੇ ਚੰਡੀਗੜ੍ਹ ‘ਚ ਘਰਾਂ ਦੀ ਰੇਕੀ ਕਰਦਾ ਸੀ। ਜਿਨ੍ਹਾਂ ਘਰਾਂ ਦੇ ਗੇਟਾਂ ਦੇ ਬਾਹਰ ਕਈ ਦਿਨਾਂ ਤੋਂ ਅਖ਼ਬਾਰੀ ਪੱਤਰ ਤੇ ਹੋਰ ਸਾਮਾਨ ਪਿਆ ਰਹਿੰਦਾ ਸੀ, ਉਹ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ 12ਵੀਂ ਪਾਸ ਹੈ ਤੇ ਇਸ ਤੋਂ ਪਹਿਲਾਂ ਉਹ ਟੈਕਸੀ ਡਰਾਈਵਰ ਦਾ ਕੰਮ ਵੀ ਕਰਦਾ ਸੀ। ਮੁਲਜ਼ਮ ਸ਼ਾਦੀਸ਼ੁਦਾ ਹੈ ਤੇ ਉਸ ਦਾ ਇੱਕ ਬੱਚਾ ਵੀ ਹੈ।
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਸੈਕਟਰ 26 ਥਾਣੇ ‘ਚ ਪ੍ਰੈਸ ਕਾਨਫਰੰਸ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਐਸਪੀ ਸਿਟੀ ਸ਼ਰੂਤੀ ਅਰੋੜਾ, ਡੀਐਸਪੀ ਪਲਕ ਗੋਇਲ ਤੇ ਐਸਐਚਓ ਮਨਿੰਦਰ ਸਿੰਘ ਵੀ ਮੌਜੂਦ ਸਨ। ਸੈਕਟਰ 26 ਥਾਣੇ ਦੀ ਪੁਲਿਸ ਨੇ ਮੁਲਜ਼ਮ ਜਸਵਿੰਦਰ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਈਏਐਸ ਮੋਨਿਸ਼ ਦੀ ਸਰਕਾਰੀ ਰਿਹਾਇਸ਼ ਤੋਂ ਉਸ ਕੋਲੋਂ ਚੋਰੀ ਕੀਤੇ ਗਹਿਣੇ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਮੁਲਜ਼ਮ ਨੂੰ ਅੱਜ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ’ਤੇ ਲਵੇਗੀ।

Comment here