ਸਿਹਤ-ਖਬਰਾਂਖਬਰਾਂ

ਆਈਆਈਟੀ ਦਿੱਲੀ ਚ ਓਮੀਕ੍ਰੋਨ ਬਾਰੇ ਖੋਜ

ਨਵੀਂ ਦਿੱਲੀ-ਕੋਵਿਡ ਦੇ ਨਵੇੰ ਵੇਰੀਐਂਟ ਓਮੀਕਰੋਨ ਦੀ ਦਹਿਸ਼ਤ ਦੇ ਦਰਮਿਆਨ ਵਿਸ਼ਵ ਭਰ ਵਿਚ ਖੋਜਾਂ ਜਾਰੀ ਹਨ। ਭਾਰਤ ਵਿਚ ਵੀ ਖੋਜ ਹੋ ਰਹੀ ਹੈ। ਆਈਆਈਟੀ ਦਿੱਲੀ ਹਮੇਸ਼ਾ ਹੀ ਨਵੀਂਆਂ-ਨਵੀਂਆਂ ਤਕਨੀਕਾਂ ਦੀਆਂ ਖੋਜ਼ਾਂ ਲਈ ਜਾਣੀ ਜਾਂਦੀ ਰਹੀ ਹੈ। ਇਸੇ ਤਹਿਤ ਹੁਣ ਆਈਆਈਟੀ ਦਿੱਲੀ ਨੇ ਆਰਟੀਪੀਸੀਆਰ ਜਾਂਚ ਦੀ ਨਵੀਂ ਤਕਨੀਕ ਵਿਕਸਤ ਕੀਤੀ ਹੈ। ਇਸਦੇ ਤਹਿਤ ਕੋਰੋਨਾ ਦੇ ਨਵੇਂ ਮਿਲੇ ਓਮੀਕ੍ਰੋਨ ਵੇਰੀਐਂਟ ਦੀ ਜਾਂਚ ਵੀ ਹੁਣ 90 ਮਿੰਟ ’ਚ ਹੋ ਸਕੇਗੀ। ਇਸ ਨਵੀਂ ਤਕਨੀਕ ਨਾਲ ਜਾਂਚ ਤੋਂ ਬਾਅਦ ਓਮੀਕ੍ਰੋਨ ਵਾਇਰਸ ਦੀ ਪੁਸ਼ਟੀ ਹੋਵੇਗੀ। ਆਈਆਈਟੀ ਦਿੱਲੀ ਨੇ ਓਮੀਕ੍ਰੋਨ ਦੇ ਮਿਊਟੇਸ਼ਨ ਨੂੰ ਆਧਾਰ ਬਣਾ ਕੇ ਇਹ ਤਕਨੀਕ ਤਿਆਰ ਕੀਤੀ ਗਈ ਹੈ। ਇਸ ਤਕਨੀਕ ਦੇ ਬਾਅਦ ਜੀਨੋਮ ਸਿਕਵੈਂਸਿੰਗ ਦੀ ਜ਼ਰੂਰਤ ਨਹੀਂ ਹੋਵੇਗੀ। ਟ੍ਰਾਇਲ ਦੌਰਾਨ ਇਸਦੇ ਸਕਰਾਤਮਿਕ ਨਤੀਜੇ ਵੀ ਦੇਖੇ ਗਏ ਹਨ। ਦੱਸਿਆ ਗਿਆ ਹੈ ਕਿ ਅਗਲੇ ਚਰਨ ’ਚ ਕਿੱਟ ਦੇ ਰੂਪ ’ਚ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Comment here