ਖਬਰਾਂ

ਆਂਧਰ ਚ ਬੱਸ ਨਦੀ ਚ ਡਿੱਗੀ, 8 ਮੌਤਾਂ

ਅਮਰਾਵਤੀ- ਅੱਜ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਜੰਗਾਰੈੱਡੀਗੁਡੇਮ ਡਵੀਜ਼ਨ ਵਿਚ ਜਲੇਰੂ ਕੋਲ ਇੱਕ ਸਰਕਾਰੀ ਬੱਸ ਬੇਕਾਬੂ ਹੋ ਕੇ ਜਲੇਰੂ ਵਾਗੂ ਨਦੀ ’ਚ ਡਿੱਗ ਗਈ। 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 5 ਔਰਤਾਂ ਵੀ ਸ਼ਾਮਲ ਹਨ। ਤੇਜ਼ ਰਫਤਾਰ ਬੱਸ ਸੜਕ ’ਤੇ ਪਲਟ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ ਸਿੱਧੇ ਨਹਿਰ ਵਿਚ ਡਿੱਗ ਗਈ।  ਬੱਸ ਅਸ਼ਰਾਓਪੇਟਾ ਤੋਂ ਜੰਗਰੈੱਡੀਗੁਡੇਮ ਜਾ ਰਹੀ ਸੀ ਪਰ ਜ਼ਿਲ੍ਹੇ ਦੇ । ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬਸ ਵਿਚ 47 ਯਾਤਰੀ ਸਵਾਰ ਸਨ। ਮਰਨ ਵਾਲਿਆਂ ’ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫ਼ਿਲਹਾਲ ਇਸ ਭਿਆਨਕ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਘਟਨਾ ਦਾ ਪਤਾ ਲੱਗਦਿਆਂ ਹੀ ਰਾਹਤ ਟੀਮਾਂ ਮੌਕੇ ਤੇ ਪੁੱਜੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਲੀਆ ਕਰਮਚਾਰੀਆਂ ਅਤੇ ਹੋਰ ਸਥਾਨਕ ਲੋਕਾਂ ਦੀ ਮਦਦ ਨਾਲ  8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਬੱਚਿਆਂ ਸਮੇਤ 38 ਲੋਕਾਂ ਨੂੰ ਬਚਾਇਆ ਗਿਆ ਹੈ।

Comment here