ਸਿਆਸਤਦੁਨੀਆਵਿਸ਼ੇਸ਼ ਲੇਖ

ਅੱਧੀ ਸਦੀ ਬਾਅਦ ਵੀ ਕਾਇਮ ਨੇ ਬੰਗਲਾਦੇਸ਼ ਕਤਲੇਆਮ ਦੇ ਨਿਸ਼ਾਨ…

ਰਾਹੁਲ ਹਲਦਰ 

ਮੇਰੇ ਪਿਤਾ 1971 ਦੀ ਜੰਗ ਦੌਰਾਨ ਕੋਲਕਾਤਾ ਦੇ ਇਕ ਅਜਿਹੇ ਹਵਾਈ ਫੌਜ ਦੇ ਸਟੇਸ਼ਨ ’ਤੇ ਤਾਇਨਾਤ ਸਨ, ਜਿਸ ’ਚ ਬੰਗਲਾਦੇਸ਼ (ਉਦੋਂ ਪੂਰਬੀ ਪਾਕਿਸਤਾਨ) ’ਤੇ ਧਿਆਨ ਕੇਂਦਰਿਤ ਕਰਦੇ ਹੋਏ ਬਹੁਤ ਹੀ ਜ਼ਿਆਦਾ ਸਰਗਰਮੀਆਂ ਦੇਖੀਆਂ ਗਈਆਂ। ਇਕ ਚੰਗੇ ਦਿਨ, ਅਸੀਂ ਅਧਿਕਾਰੀਆਂ ਦੇ ਕੁਆਰਟਰਾਂ ਦੇ ਆਲੇ-ਦੁਆਲੇ ਦੇ ਸ਼ਾਂਤ ਜੰਗਲਾਂ ਨੂੰ ਦੇਖਿਆ, ਜਿੱਥੇ ਅਸੀਂ ਰਹਿੰਦੇ ਸੀ, ਜੋ ਫੌਜ ਦੀਆਂ ਵੱਡੀਆਂ ਜਹਾਜ਼ ਰੋਕੂ ਤੋਪਾਂ ਦੇ ਕਬਜ਼ੇ ’ਚ ਸਨ। ਸਮੇਂ ਦੇ ਨਾਲ, ਜਿਵੇਂ ਜਿਵੇਂ ਦੁਸ਼ਮਣੀ ਤੇਜ਼ ਹੁੰਦੀ ਗਈ,ਜੰਗ ਦਾ ਖਤਰਨਾਕ ਅਤੇ ਬਦਸੂਰਤ ਪੱਖ ਤੇਜ਼ੀ ਨਾਲ ਵਧਦਾ ਗਿਆ। ਸਟੇਸ਼ਨ ਪੂਰਬੀ ਪਾਕਿਸਤਾਨ ਤੋਂ ਫੌਜੀਆਂ ਦੀਆਂ ਲਾਸ਼ਾਂ ਦੀ ਆਉਣ ਦੀ ਖਬਰ ਦੇ ਨਾਲ ਭਰਿਆ ਪਿਆ ਸੀ, ਇਸ ਦੇ ਇਲਾਵਾ ਜ਼ਖਮੀ ਫੌਜੀਆਂ ਦਾ ਇਕ ਅੰਤਹੀਣ ਪ੍ਰਵਾਹ, ਜਿਨ੍ਹਾਂ ਨੂੰ ਕਾਹਲੀ ਨਾਲ ਫੌਜੀ ਹਸਪਤਾਲ ਲਿਜਾਇਆ ਗਿਆ ਸੀ। ਜ਼ਿੰਦਗੀ-ਮੌਤ ਦਾ ਸਾਰ ਮੈਨੂੰ ਉਸ ਸਮੇਂ ਸਮਝ ’ਚ ਆਇਆ ਜਦੋਂ ਉਹ ਲੜਾਕੂ ਪਾਇਲਟਾਂ ਦੇ ਨਾਲ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਸ਼ਾਰਟ ਨੋਟਿਸ ’ਤੇ ਉਡਾਣ ਭਰਨ ਤੋਂ ਪਹਿਲਾਂ ਰਨ ਵੇਅ ਦੇ ਕੰਢੇ ’ਤੇ ਡੇਰਾ ਲਗਾਇਆ ਹੋਇਆ ਸੀ। ਅਧਿਕਾਰੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਇਕ ਵਾਰ ਉਨ੍ਹਾਂ ਨਾਲ ਮਿਲਣ ਦੇ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ’ਚੋਂ ਕੁਝ ਨੂੰ ਆਪਣੀਆਂ ਉਡਾਣਾਂ ਤੋਂ ਵਾਪਸ ਨਾ ਮੁੜਦੇ ਦੇਖਣ ਦਾ ਇਕ ਭਿਆਨਕ ਅਨੁਭਵ ਸੀ।ਜਦੋਂ ਜੰਗ ਖਤਮ ਹੋ ਗਈ ਅਤੇ ਬੰਗਲਾਦੇਸ਼ ਨੂੰ ਇਕ ਰਾਸ਼ਟਰ ਦੇ ਰੂਪ ’ਚ ਸਥਾਪਤ ਕੀਤਾ ਜਾਣਾ ਬਾਕੀ ਸੀ, ਸਟੇਸ਼ਨ ਦੇ ਕੁਝ ਹਿੰਮਤੀ ਪਰਿਵਾਰਾਂ ਨੇ ਜੰਗ ਪ੍ਰਭਾਵਿਤ ਦੇਸ਼ ਦੀ ਤਬਾਹੀ ਨੂੰ ਦੇਖਣ ਦੇ ਲਈ ਪੂਰਬੀ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਹਾਲਾਂਕਿ ਇਹ ਇਕ ਵਧੀਆ ਵਿਚਾਰ ਨਹੀਂ ਸੀ ਪਰ ਇਹ ਭਾਰਤੀ ਫੌਜ ਵੱਲੋਂ ਆਪਣੀ ਜਿੱਤ ਦੇ ਗਰਾਊਂਡ-ਜ਼ੀਰੋ ’ਤੇ ਹੋਣ ਵਾਲੇ ਸਮਾਗਮਾਂ ਦਾ ਹਿੱਸਾ ਬਣਨ ਦੇ ਵਿਚਾਰ ਤੋਂ ਪ੍ਰੇਰਿਤ ਸੀ।

ਇਸ ਤਰ੍ਹਾਂ ਅਸੀਂ ਕਲਕੱਤਾ ਤੋਂ ਸੜਕ ਰਸਤੇ ਬੰਗਲਾਦੇਸ਼ ਦੇ ਦੋ ਪ੍ਰਮੁੱਖ ਸ਼ਹਿਰਾਂ ਜੇਸੋਰ ਅਤੇ ਖੁਲਨਾ ਦਾ ਦੌਰਾ ਕੀਤਾ। ਜਿਵੇਂ-ਜਿਵੇਂ ਅਸੀਂ ਡੂੰਘਾਈ ’ਚ ਗਏ, ਅਸੀਂ ਦੇਖਿਆ ਕਿ ਪਿੰਡਾਂ ਦੇ ਪਿੰਡ ਵੀਰਾਨ ਹੋ ਗਏ ਅਤੇ ਘਰ ਸੜ ਗਏ ਸਨ।ਆਪ੍ਰੇਸ਼ਨ ਸਰਚ ਲਾਈਟ ਨਾਂ ਦੇ ਪੱਛਮੀ ਪਾਕਿਸਤਾਨੀ ਫੌਜੀ ਮੁਹਿੰਮ ਦੇ ਦੌਰਾਨ ਪੂਰਬੀ ਪਾਕਿਸਤਾਨ ’ਚ ਹਿੰਸਾ ਤੋਂ ਭੱਜਦੇ ਹੋਏ ਸ਼ਰਨਾਰਥੀ ਕਿਸ਼ਤੀਆਂ ’ਚ ਗੰਗਾ ਨਦੀ ਦੇ ਡੈਲਟਾ ’ਚ ਰੁੜ ਗਏ। ਪਾਕਿਸਤਾਨੀ ਫੌਜ ਨੇ ਜਿਸ ਬੇਰਹਿਮੀ ਨਾਲ ਹਿੰਦੂ ਅਤੇ ਬੰਗਾਲੀ ਮੁਸਲਮਾਨਾਂ ਨੂੰ ਮਾਰਨ ’ਚ ਤਾਂਡਵ ਦਾ ਆਨੰਦ ਮਾਣਦੇ ਹੋਏ ਮੌਤ ਅਤੇ ਤਬਾਹੀ ਨੂੰ ਯਕੀਨੀ ਬਣਾਇਆ ਸੀ, ਉਹ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਸੀ। ਫੌਜ ਵੱਲੋਂ ਇਨ੍ਹਾਂ ਛੋਟੇ-ਛੋਟੇ ਨਾਲਿਆਂ ਅਤੇ ਤਾਲਾਬਾਂ ’ਚ ਸੁੱਟੇ ਗਏ ਸੈਂਕੜੇ ਲੋਕਾਂ ਦੇ ਖੂਨ ਨਾਲ ਸੜਕ ਦੇ ਕੰਢੇ ਚੱਲਣ ਵਾਲੇ ਵਧੇਰੇ ਨਾਲਿਆਂ ਦਾ ਪਾਣੀ ਮੈਲਾ ਲਾਲ ਸੀ। ਇਸ ਦਰਮਿਆਨ ਬੰਗਲਾਦੇਸ਼ ਦੀ ਮੁਕਤੀ ਵਾਹਿਨੀ ਅਜੇ ਵੀ 16-17 ਸਾਲ ਦੇ ਨੌਜਵਾਨ ਮੈਂਬਰਾਂ ਵਾਲੀ ਸੀ। ਉਹ ਸਾਨੂੰ ਉਨ੍ਹਾਂ ਥਾਵਾਂ ’ਤੇ ਲਿਜਾਣ ’ਚ ਮਾਣ ਮਹਿਸੂਸ ਕਰ ਰਹੇ ਸਨ ਜਿੱਥੇ ਜਸੂਸਾਂ ਦੀਆਂ ਲਾਸ਼ਾਂ, ਜਿਨ੍ਹਾਂ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ’ਚ ਪਾਕਿਸਤਾਨੀ ਫੌਜ ਦੀ ਸਹਾਇਤਾ ਕੀਤੀ ਅਤੇ ਬਾਅਦ ’ਚ ਵਾਹਿਨੀ ਦੁਆਰਾ ਮਾਰੇ ਗਏ, ਜਨਤਾ ਦੇ ਦੇਖਣ ਦੇ ਲਈ ਨੰਗੇ ਪਏ ਸਨ। ਵਧੇਰੇ ਮਾਮਲਿਆਂ ’ਚ ਮੁਕਤੀ ਵਾਹਿਨੀ ਵੱਲੋਂ ਬਦਲਾ ਲੈਣ ਦੀ ਗੰਭੀਰਤਾ ਮਰੇ ਹੋਏ ਜਸੂਸਾਂ ਦੀਆਂ ਅੱਖਾਂ ਅਤੇ ਹੋਰਨਾਂ ਅੰਗਾਂ ਨੂੰ ਕੱਟਣ ਤੋਂ ਸਪੱਸ਼ਟ ਸੀ। ਮੁਕਤੀ ਵਾਹਿਨੀ ਨੇ ਦਾਅਵਾ ਕੀਤਾ ਕਿ ਇਹ ਉਸ ਘਿਨੌਣੇ ਅਨੁਭਵ ਦੀ ਪ੍ਰਤੀਕਿਰਿਆ ਸੀ, ਜਿਸਨੂੰ ਹਰੇਕ ਫੌਜੀ ਨੇ ਆਪਣੇ ਪਰਿਵਾਰਾਂ ਦੇ ਨਾਲ ਪਾਕਿਸਤਾਨੀ ਫੌਜ ਵੱਲੋਂ ਤਬਾਹੀ ਦੇ ਦੌਰਾਨ ਮਹਿਸੂਸ ਕੀਤਾ ਸੀ। ਯਾਤਰਾ ਦਾ ਕਥਿਤ ਤੌਰ ’ਤੇ ਉੱਚ ਬਿੰਦੂ, ਜੋ ਇਕ ਦੁਖਦਾਈ ਅਤੇ ਗੰਭੀਰ ਅਨੁਭਵ ਨਿਕਲਿਆ, ਖੁਲਨਾ ਜ਼ਿਲੇ ਦੇ ਚੂਕ ਨਗਰ ਪਿੰਡ ਦੀ ਯਾਤਰਾ ਸੀ। ਮੁਕਤੀ ਵਾਹਿਨੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਆਜ਼ਾਦ ਹੋਈ ਭੂਮੀ ’ਤੇ ਆਉਣ ਵਾਲੇ ਕਿਸੇ ਵੀ ਵਿਜ਼ਿਟਰ ਨੂੰ ਇਸ ਛੋਟੇ ਜਿਹੇ ਪਿੰਡ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਕਤਲੇਆਮ ਦੇ ਦੁਖਦਾਈ ਅਤੇ ਭਿਆਨਕ ਕਾਰੇ ਜ਼ਰੂਰ ਵੇਖਣੇ ਚਾਹੀਦੇ ਹਨ। ਜਿਉਂ ਹੀ ਅਸੀਂ ਪਿੰਡ ਦੇ ਚੌਕ ’ਚ ਦਾਖਲ ਹੋਏ, ਹਵਾ ’ਚ ਇਕ ਉਦਾਸੀ ਦਾ ਅਨੁਭਵ ਹੋਇਆ, ਜੋ ਮੌਤ ਅਤੇ ਤਬਾਹੀ ਦੀ ਭਿਆਨਕ ਬਦਬੋ ਨਾਲ ਘਿਰੀ ਹੋਈ ਸੀ। ਸਾਨੂੰ ਦੱਸਿਆ ਗਿਆ ਕਿ ਪਿੰਡ ਦੀ ਲਗਭਗ ਪੂਰੀ ਆਬਾਦੀ ਅਤੇ ਵੱਡੀ ਗਿਣਤੀ ’ਚ ਹਿੰਦੂ, ਜੋ ਪੂਰਬੀ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੋਂ ਪਾਕਿਸਤਾਨੀ ਫੌਜ ਤੋਂ ਬਚ ਕੇ ਨਿਕਲੇ ਸਨ ਅਤੇ ਭਾਰਤੀ ਸਰਹੱਦ ਦੇ ਰਸਤੇ ’ਚ ਪੈਂਦੇ ਇਸ ਪਿੰਡ ’ਚ ਇਕੱਠੇ ਹੋਏ ਸਨ, ਸਾਰਿਆਂ ਨੂੰ ਮਾਰ ਦਿੱਤਾ ਗਿਆ। ਇਹ ਘਟਨਾ 20 ਮਈ, 1971 ਦੀ ਹੈ।

ਮੁਕਤੀ ਵਾਹਿਨੀ ਨੇ ਸਾਨੂੰ ਇਕ ਖੁੱਲ੍ਹਾ ਮੈਦਾਨ ਦਿਖਾਇਆ ਜਿੱਥੇ ਪਾਕਿਸਤਾਨੀ ਫੌਜ ਦੀ ਟੁਕੜੀ ਸਭ ਤੋਂ ਪਹਿਲਾਂ ਪਹੁੰਚੀ ਅਤੇ ਭਾਰਤ ਜਾਣ ਵਾਲੇ ਲੋਕਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਉਨ੍ਹਾਂ ’ਚੋਂ ਜ਼ਿਆਦਾਤਰ ਦਾ ਸਫਾਇਆ ਕਰਨ ਦੇ ਬਾਅਦ, ਜਿਨ੍ਹਾਂ ’ਚੋਂ ਕੋਈ ਨੇੜੇ ਦੀ ਨਦੀ ’ਚ ਛਾਲਾਂ ਮਾਰ ਗਏ ਅਤੇ ਡੁੱਬ ਗਏ, ਫੌਜ ਮੁੱਖ ਬਾਜ਼ਾਰ ਦੇ ਇਲਾਕੇ ਅਤੇ ਘਰਾਂ ’ਚ ਚਲੀ ਗਈ। ਮੁਕਤੀ ਵਾਹਿਨੀ ਨੇ ਸਾਨੂੰ ਖੂਨ ਦੇ ਸੁੱਕੇ ਛਿਟੇ ਦਿਖਾਏ, ਜੋ ਹੱਤਿਆਵਾਂ ਦੇ ਬਾਅਦ ਕਾਲੇ ਪੈ ਗਏ ਸਨ। ਇਸ ਘਟਨਾ ਨੂੰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਉੱਥੇ ਹੋਏ ਖੂਨੀ ਕਤਲੇਆਮ ਦੇ ਕੁਝ ਨਿਸ਼ਾਨ ਅਜੇ ਵੀ ਮੌਜੂਦ ਸਨ। ਸਾਨੂੰ ਦੱਸਿਆ ਗਿਆ ਕਿ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਯੂਨਿਟ ਦੀ ਕਮਾਂਡ ਸੰਭਾਲ ਰਹੇ ਪਾਕਿਸਤਾਨੀ ਫੌਜ ਦੇ ਮੇਜਰ ਨੇ ਸਪੱਸ਼ਟ ਤੌਰ ’ਤੇ ਪਿੰਡ ਦੇ ਬਜ਼ੁਰਗਾਂ ’ਤੇ ਰਹਿਮ ਕੀਤਾ ਅਤੇ ਉਨ੍ਹਾਂ ਨੂੰ ਜਾਣ ਦਿੱਤਾ। ਉਨ੍ਹਾਂ ਦੇ ਨਾਲ ਗੱਲਬਾਤ ਕਰਨੀ ਅਤੇ ਉਨ੍ਹਾਂ ਦੀ ਘਿਨੌਣੀ ਗਾਥਾ ਸੁਣਨੀ ਦਰਦਨਾਕ ਸੀ। ਉਨ੍ਹਾਂ ’ਚੋਂ ਵਧੇਰੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਬਿਨਾਂ ਆਪਣੀ ਹੋਂਦ ਦੇ ਬਾਰੇ ’ਚ ਗੱਲ ਕਰਦੇ ਹੋਏ ਰੋ ਰਹੇ ਸਨ।ਕੁਝ ਬਜ਼ੁਰਗ ਪਿੰਡ ਵਾਲਿਆਂ ਨੇ ਕਤਲੇਆਮ ਦੇ ਬਾਅਦ ਖੁਦਕੁਸ਼ੀ ਤੱਕ ਕਰ ਲਈ ਸੀ ਜੋ ਦਰਦ ਅਤੇ ਨੁਕਸਾਨ ਨੂੰ ਸਹਿਣ ਕਰਨ ’ਚ ਅਸਮਰਥ ਸਨ। ਉਨ੍ਹਾਂ ’ਚੋਂ ਕੁਝ ਨੇ ਦੱਸਿਆ ਕਿ ਉਹ ਮੇਜਰ ਦੀ ਜੀਪ ਦੇ ਪਿਛੇ ਭੱਜੇ ਅਤੇ ਉਨ੍ਹਾਂ ਨੂੰ ਖਤਮ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਉਨ੍ਹਾਂ ’ਤੇ ਗੋਲੀਬਾਰੀ ਕਰਨ ਤੋਂ ਰੋਕ ਦਿੱਤਾ।ਪਿੰਡ ਦੇ ਚੌਕ ’ਚ ਕਈ ਰੁੱਖ ਸਨ, ਜਿਨ੍ਹਾਂ ਦੇ ਤਣੇ ਲਾਲ ਰੰਗ ਨਾਲ ਰੰਗੇ ਸਨ। ਪਿੰਡ ਵਾਲਿਆਂ ਨੂੰ ਇਨ੍ਹਾਂ ਰੁੱਖਾਂ ਦੇ ਨਾਲ ਬੰਨ੍ਹ ਕੇ ਗੋਲੀ ਮਾਰ ਦਿੱਤੀ ਗਈ ਸੀ, ਜਿਹੜੇ ਘਰਾਂ ’ਚ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ’ਚੋਂ ਕੁਝ ਇਕ ਕਤਲੇਆਮ ਕਾਰਖਾਨੇ ਵਰਗੇ ਦਿਸਦੇ ਸਨ, ਜਿਨ੍ਹਾਂ ਦੀਆਂ ਕੰਧਾਂ ’ਤੇ ਖੂਨ ਦੇ ਸੁੱਕੇ ਛਿੱਟੇ ਅਤੇ ਚਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਸਨ। ਮੁਕਤੀ ਵਾਹਿਨੀ ਨੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਹਿੰਸਾ ਦੀ ਤੀਬਰਤਾ ਨੂੰ ਦਰਸਾਉਣ ਲਈ ਜਾਣ ਬੁਝ ਕੇ ਇਨ੍ਹਾਂ ਘਰਾਂ ਨੂੰ ਉਨ੍ਹਾਂ ਦੇ ਮੂਲ ਰੂਪ ’ਚ ਬਣਾਈ ਰੱਖਿਆ ਸੀ। ਚੁਕਨਗਰ ਕਤਲੇਆਮ ’ਚ ਲਗਭਗ 10 ਹਜ਼ਾਰ ਲੋਕ ਮਾਰੇ ਗਏ ਸਨ। ਪਾਕਿਸਤਾਨੀ ਫੌਜੀ ਸਵੇਰੇ 10 ਵਜੇ ਪਿੰਡ ’ਚ ਦਾਖਲ ਹੋਏ ਅਤੇ ਸ਼ਾਮ 5 ਵਜੇ ਰਵਾਨਗੀ ਕਰਨ ਤੋਂ ਪਹਿਲਾਂ ਲਾਈਟ ਮਸ਼ੀਨਗੰਨ ਅਤੇ ਅਰਧ ਸਵੈਚਲਿਤ ਹਥਿਆਰਾਂ ਦੀ ਵਰਤੋਂ ਕਰ ਕੇ ਭਾਰੀ ਗੋਲੀਬਾਰੀ ਕੀਤੀ।ਚੁਕਨਗਰ ਬੰਗਲਾਦੇਸ਼ ’ਚ ਹੋਈਆਂ ਹੱਤਿਆਵਾਂ ਦੀ ਕਿਸਮ ਦੀ ਇਕ ਝਲਕ ਮਾਤਰ ਸੀ ਜਿਸ ’ਚ ਲਗਭਗ 30 ਲੱਖ ਲੋਕਾਂ ਨੂੰ ਭਜਾ ਦਿੱਤਾ ਗਿਆ ਅਤੇ ਲਗਭਗ 2,00,000 ਔਰਤਾਂ ਦੇ ਨਾਲ ਜਬਰ-ਜ਼ਨਾਹ ਕੀਤਾ ਗਿਆ। ਜਿਉਂ ਹੀ ਜੰਗ ਖਤਮ ਹੋਈ, ਸ਼ੇਖ ਮੁਜੀਬ-ਉਰ-ਰਹਿਮਾਨ, ਜੋ ਪਾਕਿਸਤਾਨ ਦੀ ਜੇਲ ’ਚ ਬੰਦ ਸਨ, ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ ਅਤੇ 10 ਜਨਵਰੀ 1972 ਨੂੰ ਢਾਕਾ ਪਹੁੰਚਣ ਤੋਂ ਪਹਿਲਾਂ ਇਕ ਨਵੇਂ ਰਾਸ਼ਟਰ ਦੀ ਸ਼ੁਰੂਆਤ ਦੀ ਤਿਆਰੀ ਕਰ ਰਹੀ ਇਕ ਉਤਸ਼ਾਹੀ ਭੀੜ ਦੇ ਲਈ ਲੰਦਨ ਅਤੇ ਦਿੱਲੀ ਦੀ ਯਾਤਰਾ ਕੀਤੀ। ਇਸ ਦੇ ਬਾਅਦ 6 ਫਰਵਰੀ ਨੂੰ ਸੇਖ ਮੁਜੀਬ ਨੇ ਬੰਗਾਲਾਦੇਸ਼ ਅਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਸਰਕਾਰ ਦੇ ਮੁਖੀ ਦੇ ਰੂਪ ’ਚ ਆਪਣਾ ਪਹਿਲਾ ਵਿਦੇਸ਼ੀ ਦੌਰਾ ਕੀਤਾ। ਕਲਕੱਤਾ ਬਿਨਾਂ ਸ਼ੱਕ ਬੰਗਲਾਦੇਸ਼ ’ਚ ਸਾਰੇ ਕਾਰਜਾਂ ਦਾ ਕੇਂਦਰ ਬਿੰਦੂ ਸੀ। ਯੂਰਪ ਭਰ ’ਚ ਆਪਣੀ ਯਾਤਰਾ ਦੌਰਾਨ ਅਤੇ ਉੱਥੇ ਕੁਝ ਨਾਜ਼ੀ ਤਸੀਹਾ/ ਇਕਾਗਰਤਾ ਕੈਂਪਾਂ ਦੇ ਦੌਰੇ ਦੇ ਦੌਰਾਨ ਮੈਨੂੰ ਵੱਡੇ ਪੱਧਰ ’ਤੇ ਹੱਤਿਆਵਾਂ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਅਤੇ ਸਮਝ ਗਿਆ ਕਿ ਬੰਗਲਾਦੇਸ਼ ’ਚ ਹੋਏ ਜ਼ੁਲਮ ਦਾ ਤਤ ਨਾਜ਼ੀ ਯੁੱਗ ਦੇ ਦੌਰਾਨ ਹੋਲੋਕਾਸਟ ਦੀ ਤੀਬਰਤਾ ਤੋਂ ਕਿਤੇ ਵੱਧ ਹੈ। ਮੈਂ ਸਿਰਫ ਕਲਕੱਤਾ ਦੇ ਬ੍ਰਿਗੇਡ ਗ੍ਰਾਊਂਡ ’ਚ ਸ਼ੇਖ ਮੁਜੀਬ ਦੇ ਇਤਿਹਾਸਕ ਭਾਸ਼ਣ ਦੇ ਕੁਝ ਪ੍ਰਭਾਵਸ਼ਾਲੀ ਸ਼ਬਦਾਂ ਨੂੰ ਯਾਦ ਕਰ ਕੇ ਖਤਮ ਕਰ ਸਕਦਾ ਹਾਂ, ਜਦੋਂ ਉਨ੍ਹਾਂ ਨੇ ਵਾਰ-ਵਾਰ ‘ਬੰਗਲਾਦੇਸ਼ ਅਤੇ ਭਾਰਤ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਆਦਰਸ਼ਾਂ ਅਤੇ ਭਰੋਸਿਆਂ ਦੇ ਦਰਮਿਆਨ ਭਾਵਨਾਵਾਂ ਦੀ ਏਕਤਾ’ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਆਸ ਜ਼ਾਹਿਰ ਕੀਤੀ ਕਿ ‘ਬੰਗਲਾਦੇਸ਼ ਦੋਵਾਂ ਦੇਸ਼ਾਂ ਦੇ ਦਰਮਿਆਨ ਅਤੁੱਟ ਮਿੱਤਰਤਾ ਦੇ ਦਰਮਿਆਨ ਖੁਸ਼ਹਾਲ ਹੋਵੇਗਾ।’ਦੇਸ਼ ਉਨ੍ਹਾਂ ਦੀ ਧੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਹੱਥਾਂ ’ਚ ਹੈ, ਜੋ ਦੇਸ਼ ਦੀ ਉਸਾਰੀ ਦੇ ਸਮੇਂ ’ਚ ਸਿਆਸਤ ਨੂੰ ਦੇਖ ਕੇ ਵੱਡੀ ਹੋਈ ਹੈ। ਅਸੀਂ ਨਿਸ਼ਚਿੰਤ ਹੋ ਸਕਦੇ ਹਾਂ ਕਿ ਬੰਗਬੰਧੂ ਸ਼ੇਖ ਮੁਜੀਬ ਦੀਆਂ ਦੋਵਾਂ ਦੇਸ਼ਾਂ ਨੂੰ ਇਕੱਠਿਆ ਬੰਨ੍ਹਣ ਦੀ ਭਾਵਨਾ ਸਾਫ ਰਹੇਗੀ।

Comment here