ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਏਸ਼ੀਆ ਆਰਥਿਕ ਸੰਵਾਦ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਦੇਸ਼ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਖੁਸ਼ਹਾਲ ਨਹੀਂ ਹੋ ਸਕਦਾ ਜੇਕਰ ਉਸ ਦਾ ਮੂਲ ਉਦਯੋਗ ਅੱਤਵਾਦ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਭਾਰਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਆਪਣੇ ਗੁਆਂਢੀ ਦੇਸ਼ ਦੀ ਸਹਾਇਤਾ ਕਰੇਗਾ, ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਭਾਰਤ-ਪਾਕਿਸਤਾਨ ਸਬੰਧਾਂ ਦਾ ਮੂਲ ਮੁੱਦਾ ਹੈ, ਜਿਸ ਤੋਂ ਕੋਈ ਬੱਚ ਨਹੀਂ ਸਕਦਾ ਤੇ ਅਸੀਂ ਮੂਲ ਸਮੱਸਿਆਵਾਂ ਤੋਂ ਇਨਕਾਰ ਨਹੀਂ ਕਰ ਸਕਦੇ।
ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਏਸ਼ੀਆ ਆਰਥਿਕ ਸੰਵਾਦ ਵਿਚ ਜੈਸ਼ੰਕਰ ਨੇ ਕਿਹਾ ਕਿ ਕੋਈ ਵੀ ਦੇਸ਼ ਕਦੀ ਵੀ ਮੁਸ਼ਕਲ ਸਥਿਤੀ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਇਕ ਖੁਸ਼ਹਾਲ ਸ਼ਕਤੀ ਨਹੀਂ ਬਣ ਸਕਦਾ, ਜੇਕਰ ਉਸ ਦਾ ਮੂਲ ਉਦਯੋਗ ਅੱਤਵਾਦ ਹੈ। ਉਨ੍ਹਾਂ ਅੱਗੇ ਕਿਹਾ ਕਿ, “ਜੇਕਰ ਕੋਈ ਮੈਨੂੰ ਕੋਈ ਵੱਡਾ ਫ਼ੈਸਲਾ ਲੈਣਾ ਪਿਆ ਤਾਂ ਮੈਂ ਇਹ ਵੀ ਵੇਖਾਂਗਾ ਕਿ ਜਨਤਾ ਦੀ ਭਾਵਨਾ ਕੀ ਹੈ? ਮੈਂ ਸੱਭ ਤੋਂ ਪਹਿਲਾਂ ਨਬਜ਼ ਟਟੋਲਾਂਗਾ ਕਿ ਮੇਰੇ ਲੋਕ ਇਸ ਬਾਰੇ ਕੀ ਮਹਿਸੂਸ ਕਰਦੇ ਹਨ।”
ਅੱਤਵਾਦ ਭਾਰਤ-ਪਾਕਿਸਤਾਨ ਸਬੰਧਾਂ ਦਾ ਮੂਲ ਮੁੱਦਾ-ਜੈਸ਼ੰਕਰ

Comment here