ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦ ਨੂੰ ਸਮਰਥਨ ਦੇਣ ਦੇ ਕਾਰਨ ਪਾਕਿ ਦਾ ਦੁਨੀਆ ਭਰ ’ਚ ਵਿਰੋਧ

ਬ੍ਰਿਟੇਨ ’ਚ ਪਾਕਿਸਤਾਨ ਦੇ ਖ਼ਿਲਾਫ ਪ੍ਰਦਰਸ਼ਨ, ਕੁਰੈਸ਼ੀ ਨੂੰ ਦੱਸਿਆ ਅੱਤਿਆਚਾਰੀ
ਲੰਡਨ-ਤਾਲਿਬਾਨ ਅਤੇ ਅੱਤਵਾਦ ਦੇ ਸਮਰਥਨ ਦੇਣ ਦੇ ਕਾਰਨ ਪਾਕਿਸਤਾਨ ਦਾ ਦੁਨੀਆ ਭਰ ’ਚ ਵਿਰੋਧ ਹੋ ਰਿਹਾ ਹੈ। ਜੇਨੇਵਾ, ਇਟਲੀ, ਅਮਰੀਕਾ ਦੇ ਬਾਅਦ ਹੁਣ ਬ੍ਰਿਟੇਨ ’ਚ ਵੀ ਪਾਕਿਸਤਾਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੰਡਨ ਅਧਿਕਾਰਕ ਦੌਰੇ ’ਤੇ ਪਹੁੰਚੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੇ ਖ਼ਿਲਾਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕਾਰਜਕਰਤਾਵਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਅੱਤਿਆਚਾਰੀ ਦੱਸਿਆ। ਕੁਰੈਸ਼ੀ ਤਿੰਨ ਦਿਨ ਦੇ ਅਧਿਕਾਰੀ ਦੌਰੇ ’ਤੇ ਲੰਡਨ ਪਹੁੰਚੇ ਗਨ। ਬਲੂਚ ਅਤੇ ਸਿੰਧੀ ਕਾਰਜਕਰਤਾਵਾਂ ਦੇ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਜਿਵੇਂ ਹੀ ਕੁਰੈਸ਼ੀ ਲੰਡਨ ਪਹੁੰਚੇ, ਰਾਸ਼ਟਰੀ ਬਰਾਬਰੀ ਪਾਰਟੀ ਜੰਮੂ-ਕਸ਼ਮੀਰ ਗਿਲਗਿਤ, ਬਾਲਟੀਸਤਾਨ ਅਤੇ ਲੱਦਾਖ ਦੇ ਸੱਜਾਦ ਰਾਜਾ ਦੀ ਅਗਵਾਈ ’ਚ ਗੁਲਾਮ ਕਸ਼ਣੀਰ ਦੇ ਲੋਕਾ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਘਰ ਦੇ ਸਾਹਮਣੇ ਜਮ੍ਹਾ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਗੁਲਾਮ ਕਸ਼ਮੀਰ ’ਚ ਰਹਿਣ ਵਾਲੇ ਕਸ਼ਮੀਰੀਆਂ ਦੇ ਉਤਪੀੜਤਨ ਦੇ ਖ਼ਿਲਾਫ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਬ੍ਰਿਟੇਨ ਨੂੰ ਪਾਕਿਸਤਾਨ ਨੂੰ ਧਨ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ, ਜੋ ਇਕ ਕਰੂ ਸ਼ਾਸਨ ਵਲੋਂ ਚਲਾਇਆ ਜਾ ਰਿਹਾ ਹੈ। ਇਹ ਆਪਣੇ ਅਸੰਤੁਸ਼ਟਾਂ ਨੂੰ ਮਾਰ ਰਿਹਾ ਹੈ ਅਤੇ ਆਪਣੀ ਘੱਟ ਗਿਣਤੀ ਨੂੰ ਦਬਾ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਖ਼ੁਫ਼ੀਆਂ ਏਜੰਸੀਆਂ ਵਲੋਂ ਚਲਾਏ ਜਾ ਰਹੇ ਮੁਹਿੰਮ ਦੇ ਬਾਰੇ ’ਚ ਨਾਅਰੇ ਲਗਾਏ, ਜੋ ਪੱਤਰਕਾਰਾਂ ,ਰਾਜਨੀਤਿਕ ਕਾਰਜਕਰਤਾਵਾਂ ਅਤੇ ਉਨ੍ਹਾਂ ਤੋਂ ਸਵਾਲ ਕਰਨ ਦੀ ਹਿੰਮਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਗਵਾ ਕਰ ਲਾਪਤਾ ਕਰ ਦਿੰਦੇ ਹਨ।

Comment here