ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਟੀ.ਐੱਲ.ਪੀ. ਮੁਖੀ ਰਿਜ਼ਵੀ ਰਿਹਾਅ

ਲਾਹੌਰ-ਅੱਤਵਾਦ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੱਟੜਪੰਥੀ ਦਲ ਤਹਿਰੀਕ-ਏ-ਲਬੈੱਕ ਪਾਕਿਸਤਾਨ (ਟੀ.ਐੱਲ.ਪੀ.) ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ। ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਣ ‘ਤੇ ਅੜ੍ਹੇ ਟੀ.ਐੱਲ.ਪੀ. ਕਾਰਕੁਨਾਂ ਅਤੇ ਪੁਲਸ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਕੁਝ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੀਤ ਸਰਕਾਰ ਨੇ ਕੱਟੜਪੰਥੀ ਦਲ ਨਾਲ ਹੋਏ ‘ਗੁਪਤ ਸਮਝੌਤੇ’ ਤੋਂ ਬਾਅਦ ਰਿਜ਼ਵੀ ਨੂੰ ਰਿਹਾਅ ਕੀਤਾ ਗਿਆ। ਰਿਜ਼ਵੀ 12 ਅਪ੍ਰੈਲ ਨੂੰ ਅੱਤਵਾਦ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਤੋਂ ਬਾਅਦ ਕੋਟ ਲਖਪਤ ਜੇਲ੍ਹ ‘ਚ ਬੰਦ ਹੈ ਅਤੇ ਉਸ ‘ਤੇ ਅੱਤਵਾਦ ਅਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਮਾਮਲਿਆਂ ਤਹਿਤ 100 ਤੋਂ ਜ਼ਿਆਦਾ ਐੱਫ.ਆਈ.ਆਰ. ਦਰਜ ਹਨ। ਪੰਜਾਬ ਸੂਬੇ ਦੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਸੰਘੀ ਸਮੀਖਿਆ ਬੋਰਡ ਤੋਂ ਆਪਣਾ ਸੰਦਰਭ ਵਾਪਸ ਲੈ ਲਿਆ ਜਿਸ ਤੋਂ ਬਾਅਦ ਰਿਜ਼ਵੀ ਦੀ ਰਿਹਾਈ ਹੋ ਸਕੀ। ਟੀ.ਐੱਲ.ਪੀ. ਵੱਲ਼ੋਂ ਦਬਾਅ ਬਣਾਏ ਜਾਣ ਦੇ ਚੱਲਦੇ ਹਫ਼ਤੇ ਪਿਛੇ ਪੰਜਾਬ ਸਰਕਾਰ ਨੇ ਅੱਤਵਾਦ ਸੂਚੀ ‘ਚੋਂ ਰਿਜ਼ਵੀ ਦਾ ਨਾਂ ਹਟਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਅਸਲ ‘ਚ ਪੰਜਾਬ ਸਰਕਾਰ ਨੇ ਰਿਜ਼ਵੀ ਦੀ ਰਿਹਾਈ ਦਾ ਰਸਤਾ ਸਾਫ਼ ਕੀਤਾ, ਇਸ ਦਰਮਿਆਨ ਲਾਹੌਰ ਦੇ ਯਤੀਮ ਖਾਨਾ ਚੌਕ ਸਥਿਤ ਪਾਰਟੀ ਹੈੱਡਕੁਆਰਟਰ ‘ਤੇ ਟੀ.ਐੱਲ.ਪੀ. ਦੇ ਹਜ਼ਾਰਾਂ ਕਾਰਕੁਨਾਂ ਅਤੇ ਸਮਰਥਕਾਂ ਨੇ ਰਿਜ਼ਵੀ ਦਾ ਸਵਾਗਤ ਕੀਤਾ।

Comment here