ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦ ਅਫਗਾਨਿਸਤਾਨ ਲਈ ਹੁਣ ਵੀ ਗੰਭੀਰ ਖਤਰਾ-ਭਾਰਤ

ਸੰਯੁਕਤ ਰਾਸ਼ਟਰ-ਪਿਛਲੇ ਮਹੀਨੇ ਕਾਬੁਲ ਹਵਾਈ ਅੱਡੇ ’ਤੇ ਅੱਤਵਾਦੀ ਹਮਲੇ ਵਿਚ ਦੇਖਿਆ ਗਿਆ ਤਾਂ ਅੱਤਵਾਦ ਅਫਗਾਨਿਸਤਾਨ ਲਈ ਹੁਣ ਵੀ ਇਕ ਗੰਭੀਰ ਖਤਰਾ ਬਣਿਆ ਹੋਇਆ ਹੈ। ਇਸ ਲਈ ਇਹ ਅਹਿਮ ਹੈ ਕਿ ਇਸ ਸਬੰਧੀ ਕੀਤੀ ਗਈ ਵਚਨਬੱਧਤਾ ਦਾ ਸਨਮਾਨ ਕੀਤਾ ਜਾਵੇ ਅਤੇ ਉਨ੍ਹਾਂ ਦਾ ਪਾਲਣ ਕੀਤਾ ਜਾਵੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੁਮੂਰਤੀ ਨੇ ਕਿਹਾ ਕਿ ਭਾਰਤ, ਅਫਗਾਨਿਸਤਾਨ ਅਤੇ ਇਨਕਲੂਸਿਵ ਸਰਕਾਰ ਦਾ ਸੱਦਾ ਕਰਦਾ ਹੈ ਜਿਸ ਵਿਚ ਅਫਗਾਨ ਸਮਾਜ ਦੇ ਸਾਰੇ ਵਰਗਾਂ ਦੀ ਅਗਵਾਈ ਹੋਵੇ।
ਅਫਗਾਨਿਸਤਾਨ ਵਿਚ ਸਥਿਤੀ ਨੂੰ ਬੇਹੱਦ ਨਾਜ਼ੁਕ ਦੱਸਦੇ ਹੋਏ ਭਾਰਤ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਤਾਲਿਬਾਨ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸੰਗਠਨਾਂ ਨੂੰ ਅਫਗਾਨ ਸਰਜਮੀਂ ਦੀ ਵਰਤੋਂ ਅੱਤਵਾਦੀ ਸਰਗਰਮੀਆਂ ਲਈ ਨਾ ਕਰਨ ਦੇਣ ਦੇ ਆਪਣੇ ਵਾਅਦੇ ’ਤੇ ਖਰਾ ਉਤਰੇ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੁਮੂਰਤੀ ਨੇ ਬੀਤੇ ਦਿਨੀਂ ਅਫਗਾਨਿਸਤਾਨ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਚਰਚਾ ਵਿਚ ਕਿਹਾ ਕਿ ਅਫਗਾਨਿਸਤਾਨ ਦਾ ਗੁਆਂਢੀ ਹੋਣ ਦੇ ਨਾਤੇ ਭਾਰਤ ਨੂੰ ਪਿਛਲੇ ਮਹੀਨੇ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਆਪਣੀ ਪ੍ਰਧਾਨਗੀ ਦੌਰਾਨ ਪ੍ਰੀਸ਼ਦ ਵਿਚ ਠੋਸ ਅਤੇ ਦੂਰਦਰਸ਼ੀ ਪ੍ਰਸਤਾਵ ਪਾਸ ਕਰਨ ਦਾ ਸੁਭਾਗ ਮਿਲਿਆ। ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਵਿਚ ਕਿਹਾ ਗਿਆ ਕਿ ਅਫਗਾਨ ਖੇਤਰ ਦਾ ਇਸਤੇਮਾਲ ਕਿਸੇ ਵੀ ਦੇਸ਼ ਨੂੰ ਧਮਕਾਉਣ ਜਾਂ ਉਸ ’ਤੇ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਜਾਂ ਉਨ੍ਹਾਂ ਨੂੰ ਸਿੱਖਿਅਤ ਕਰਨ ਜਾਂ ਉਨ੍ਹਾਂ ਦੇ ਵਿੱਤ ਪੋਸ਼ਣ ਲਈ ਨਹੀਂ ਹੋਣਾ ਚਾਹੀਦਾ ਹੈ।

Comment here