ਅਪਰਾਧਸਿਆਸਤਖਬਰਾਂ

ਅੱਤਵਾਦੀ ਹਮਲੇ ਵਿਚਾਲੇ ਇਸਲਾਮਾਬਾਦ ’ਚ ਹਾਈ ਅਲਰਟ ਜਾਰੀ

ਇਸਲਾਮਾਬਾਦ-‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਖ਼ੁਦ ਇਸ ਸਮੇਂ ਅੱਤਵਾਦੀ ਸਰਗਰਮੀਆਂ ਨਾਲ ਜੂਝ ਰਿਹਾ ਹੈ, ਜਿਸ ਨੂੰ ਦੇਖਦਿਆਂ ਅੱਤਵਾਦੀ ਹਮਲੇ ਦੇ ਖ਼ਦਸ਼ੇ ਵਿਚਾਲੇ ਇਸਲਾਮਾਬਾਦ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅਖ਼ਬਾਰ ਨੇ ਦੱਸਿਆ ਕਿ ਇਸਲਾਮਾਬਾਦ ਦੇ ਪੁਲਸ ਕਪਤਾਲ ਅਕਬਰ ਨਾਸਿਰ ਖ਼ਾਨ ਨੇ ਰਾਜਧਾਨੀ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਲਈ ਸੁਰੱਖਿਆ ਨੂੰ ਹਾਈ ਅਲਰਟ ’ਤੇ ਰੱਖਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਖ਼ਾਨ ਨੇ ਸਾਰੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ’ਚ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਤੇ ਅਧਿਕਾਰੀਆਂ ਨੂੰ ਡਿਊਟੀ ਸਬੰਧੀ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਹਨ।

Comment here