ਅਪਰਾਧਸਿਆਸਤਖਬਰਾਂ

ਅੱਤਵਾਦੀ ਹਮਲੇ ’ਚ ਸ਼ਹੀਦ ਐੱਸਪੀਓ  ਤੇ ਉਸ ਦੇ ਭਰਾ ਨੂੰ ਅੰਤਿਮ ਵਿਦਾਈ

ਸ਼੍ਰੀਨਗਰ – ਜੰਮੂ-ਕਸ਼ਮੀਰ ’ਚ ਬਡਗਾਮ ਜ਼ਿਲ੍ਹੇ ਦੇ ਚਾਡਾਬਾਗ ਪਿੰਡ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਇਸ਼ਫਾਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਉਮਰ ਜਾਨ ਦੇ ਅੰਤਿਮ ਸੰਸਕਾਰ ’ਚ ਬੀਤੇ ਦਿਨ ਸੈਂਕੜੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਐੱਸ. ਪੀ. ਓ. ਇਸ਼ਫਾਕ ਅਤੇ ਉਸ ਦੇ ਭਰਾ ਉਮਰ ’ਤੇ ਸ਼ਨੀਵਾਰ ਨੂੰ ਬਡਗਾਮ ਦੇ ਚਾਡਾਬਾਗ ਇਲਾਕੇ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਐੱਸ. ਪੀ. ਓ. ਦੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਭਰਾ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਚਸ਼ਮਦੀਦਾਂ ਅਤੇ ਇੱਥੇ ਮਿਲੀ ਰਿਪੋਰਟ ਮੁਤਾਬਕ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਾਡਾਬਾਗ ’ਚ ਮਾਰੇ ਗਏ ਦੋਹਾਂ ਭਰਾਵਾਂ ਦੇ ਘਰ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਲੋਕ ਇਕੱਠੇ ਹੋਏ।  ਦੋਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਰਸਤਾਨ ’ਚ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਕਈ ਔਰਤਾਂ ਫੁਟ-ਫੁਟ ਕੇ ਰੋਂਦੀਆਂ ਨਜ਼ਰ ਆਈਆਂ। ਕੁਝ ਔਰਤਾਂ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ’ਤੇ ਫੁੱਲ ਅਤੇ ਟਾਫੀਆਂ ਭੇਟ ਕੀਤੀਆਂ। ਦੋਹਾਂ ਭਰਾਵਾਂ ਦੀ ਮੌਤ ਦਾ ਮਾਤਮ ਮਨਾ ਰਹੇ ਇਕ ਸਮੂਹ ਨੇ ਦੱਸਿਆ ਕਿ ਇੱਥੇ ਸਾਰਿਆਂ ਦੀਆਂ ਅੱਖਾਂ ਨਮ ਹਨ। ਦੋਵੇਂ ਭਰਾ ਜਵਾਨ ਸਨ ਅਤੇ ਆਪਣੇ ਹੱਸ ਮੁੱਖ ਸੁਭਾਅ ਕਾਰਨ ਸਾਰੇ ਪਿੰਡ ਵਾਸੀਆਂ ਨੂੰ ਪਿਆਰੇ ਸਨ। ਸਾਨੂੰ ਨਹੀਂ ਪਤਾ ਉਨ੍ਹਾਂ ਨੂੰ ਕਿਉਂ ਮਾਰਿਆ ਗਿਆ ਅਤੇ ਉਨ੍ਹਾਂ ਦੀ ਗਲਤੀ ਕੀ ਸੀ।

Comment here