ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦੀ ਹਮਲੇ ਚ ਮਾਰੇ ਗਏ ਚੀਨੀਆਂ ਦੇ ਪਰਿਵਾਰਾਂ ਨੂੰ ਪਾਕਿ ਦੇਵੇਗਾ ਮੁਆਵਜ਼ਾ

ਇਸਲਾਮਾਬਾਦ- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਪਣਬਿਜਲੀ ਪ੍ਰਾਜੈਕਟ ‘ਤੇ ਕੰਮ ਕਰਦੇ ਹੋਏ 36 ਚੀਨੀ ਨਾਗਰਿਕ ਪਿਛਲੇ ਸਾਲ ਅੱਤਵਾਦੀ ਹਮਲੇ ‘ਚ ਮਾਰੇ ਗਏ ਸਨ। ਜਿਸ ਨਾਲ ਦੋਵਾਂ ਮੁਲਕਾਂ ਚ ਤਣਾਅ ਵੀ ਆਇਆ ਸੀ ਤੇ ਚੀਨ ਦਾ ਸਖਤ ਰੁਖ ਰਿਹਾ ਸੀ, ਹੁਣ ਪਾਕਿਸਤਾਨ ਨੇ ਮਾਰੇ ਗਏ 36 ਚੀਨੀ ਨਾਗਰਿਕਾਂ ਦੇ ਪਰਿਵਾਰਾਂ ਨੂੰ 11.5 ਮਿਲੀਅਨ ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਮਿਫਤਾ ਇਸਮਾਈਲ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ ਦੀ ਬੈਠਕ ਹੋਈ, ਜਿਸ ‘ਚ ਮੁਆਵਜ਼ੇ ਦੀ ਰਕਮ ‘ਤੇ ਫੈਸਲਾ ਲਿਆ ਗਿਆ। ਕਮੇਟੀ ਨੇ 408 ਡਾਲਰ ਪ੍ਰਤੀ ਟਨ ਦੀ ਦਰ ਨਾਲ 200,000 ਟਨ ਕਣਕ ਲਈ ਟੈਂਡਰ ਮਨਜ਼ੂਰੀ ਅਤੇ ਪਿਛਲੇ ਸਾਲ ਡਾਸੂ ਪਣਬਿਜਲੀ ਪ੍ਰੋਜੈਕਟ ਸਾਈਟ ਨੇੜੇ ਆਤਮਘਾਤੀ ਬੰਬ ਧਮਾਕੇ ਵਿੱਚ ਮਾਰੇ ਗਏ ਚੀਨੀ ਨਾਗਰਿਕਾਂ ਲਈ ਸਦਭਾਵਨਾ ਮੁਆਵਜ਼ੇ ਵਜੋਂ 1.16 ਕਰੋੜ ਡਾਲਰ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ। ਪਿਛਲੇ ਸਾਲ 13 ਅਗਸਤ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਕੋਹਿਸਤਾਨ ਜ਼ਿਲੇ ‘ਚ ਡਾਸੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਸਾਈਟ ‘ਤੇ ਚੀਨੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ। ਉਸ ਹਮਲੇ ਵਿਚ 10 ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 26 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ‘ਚ ਜ਼ਿਆਦਾਤਰ ਇੰਜੀਨੀਅਰ ਸਨ।

Comment here