ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦੀ ਮਸੂਦ ਦੇ ਸਵਾਲ ’ਤੇ ਸ਼ਾਹਿਬਾਜ਼ ਸ਼ਰੀਫ ਨੇ ਮੂੰਹ ਮੋੜਿਆ

ਸਮਰਕੰਦ-ਸਮਰਕੰਦ ਦੇ ਹਵਾਈ ਅੱਡੇ ‘ਤੇ ਇੱਕ ਭਾਰਤੀ ਪੱਤਰਕਾਰ ਨੇ ਸ਼ਹਿਬਾਜ਼ ਸ਼ਰੀਫ ਨੂੰ 9/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੁਖੀ ਬਾਰੇ ਪੁੱਛਿਆ, ਕੀ ਤੁਸੀਂ ਮਸੂਦ ਅਜ਼ਹਰ ਬਾਰੇ ਕੁਝ ਕਹੋਗੇ? ਪਾਕਿ ਪ੍ਰਧਾਨ ਮੰਤਰੀ ਬਿਨਾਂ ਜਵਾਬ ਦਿੱਤੇ ਵਾਕਆਊਟ ਕਰ ਗਏ। ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਕਿਹਾ ਕਿ ਮਸੂਦ ਅਜ਼ਹਰ ਅਫਗਾਨਿਸਤਾਨ ‘ਚ ਹੈ। ਮਸੂਦ ਅਜ਼ਹਰ ਹੁਣ ਦੁਵੱਲਾ ਮੁੱਦਾ ਨਹੀਂ, ਸਗੋਂ ਤਿੰਨ-ਪੱਖੀ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਮਾਮਲਾ ਹੈ। ਦੱਸ ਦੇਈਏ ਕਿ ਪਾਕਿ ਪ੍ਰਧਾਨ ਮੰਤਰੀ ਐਸਸੀਓ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਮਰਕੰਦ ਵਿੱਚ ਹਨ।

Comment here