ਅਪਰਾਧਖਬਰਾਂਦੁਨੀਆ

ਅੱਤਵਾਦੀ ਨਾਲ ਵਿਆਹ ਦੇ ਮਾਮਲੇ ਚ ਸ਼ਮੀਮਾ ਬੇਗਮ ਨੇ ਮੰਗੀ ਮੁਆਫੀ

ਲੰਡਨ-ਬੀਤੇ ਦਿਨੀਂ ਸੀਰੀਆ ਵਿਚ ਆਈ. ਐੱਸ. ਅੱਤਵਾਦੀ ਨਾਲ ਵਿਆਹ ਕਰਨ ਲਈ 7 ਸਾਲ ਪਹਿਲਾਂ ਭੱਜੀ ਬ੍ਰਿਟਿਸ਼ ਨਾਗਰਿਕ ਸ਼ਮੀਮਾ ਬੇਗਮ ਨੇ ਬ੍ਰਿਟਿਸ਼ ਨਾਗਰਿਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਮੁੜ ਕੇ ਅੱਤਵਾਦ ਦੇ ਸਾਰੇ ਮਾਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਸ਼ਮੀਮਾ ਜਿਸ ਸਮੇਂ ਬ੍ਰਿਟੇਨ ਤੋਂ ਸੀਰੀਆ ਭੱਜੀ ਸੀ, ਉਸਦੀ ਉਮਰ ਸਿਰਫ 15 ਸਾਲ ਸੀ ਅਤੇ ਹੁਣ ਉਹ 22 ਸਾਲਾਂ ਦੀ ਹੋ ਚੁੱਕੀ ਹੈ ਪਰ ਸੀਰੀਆ ਦੇ ਇਕ ਕੈਂਪ ਵਿਚ ਕੈਦੀ ਦਾ ਜੀਵਨ ਬਿਤਾ ਰਹੀ ਹੈ।

Comment here