ਅਪਰਾਧਸਿਆਸਤਖਬਰਾਂ

ਅੱਤਵਾਦੀਆਂ ਵਲੋਂ ਪੁਲਿਸ ਪੋਸਟ ’ਤੇ ਗ੍ਰਨੇਡ ਹਮਲਾ, ਦੋ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਫਿਰ ਨਾਪਾਕ ਹਰਕਤ ਕੀਤੀ ਹੈ। ਸੁਰੱਖਿਆ ਬਲਾਂ ਦੇ ਲਗਾਤਾਰ ਹਮਲਿਆਂ ਤੋਂ ਬੌਖਲਾਏ ਅੱਤਵਾਦੀਆਂ ਨੇ ਬੀਤੇ ਐਤਵਾਰ ਨੂੰ ਡਾਕਘਰ ਦੇ ਕੋਲ ਇਕ ਪੁਲਿਸ ਪੋਸਟ ’ਤੇ ਗ੍ਰਨੇਡ ਹਮਲਾ ਕੀਤਾ। ਇਸ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਹਮਲਾਵਰ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਦੁਪਹਿਰ ਨੂੰ ਅੱਤਵਾਦੀਆਂ ਨੇ ਭੀੜ ਦੀ ਆੜ ਵਿਚ ਦੂਰੀ ਤੋਂ ਗ੍ਰਨੇਡ ਸੁੱਟਿਆ ਤੇ ਉੱਥੋਂ ਨੱਠ ਗਏ। ਇਸ ਦੌਰਾਨ ਉੱਥੇ ਅਫਰਾ-ਤਫਰੀ ਮਚ ਗਈ।

Comment here