ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦੀਆਂ ਨੂੰ ਕਿਸੇ ਹੋਰ ਦੇਸ਼ ’ਤੇ ਹਮਲਾ ਨਹੀਂ ਕਰਨ ਦੇਵੇਗੀ ਤਾਲਿਬਾਨ ਸਰਕਾਰ

ਕਾਬੁਲ-ਅਫਗਾਨਿਸਤਾਨ ਵਿੱਚ ਨਵੀਂ ਤਾਲਿਬਾਨ ਸਰਕਾਰ ਵਿੱਚ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਨੇ ਕਿਹਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਲੈ ਕੇ ਵਚਨਬੱਧ ਹੈ ਕਿ ਉਹ ਅੱਤਵਾਦੀਆਂ ਨੂੰ ਆਪਣੇ ਖੇਤਰ ਦਾ ਇਸਤੇਮਾਲ ਦੂਜਿਆਂ ’ਤੇ ਹਮਲਾ ਕਰਨ ਲਈ ਕਦੇ ਵੀ ਨਹੀ ਕਰਨ ਦੇਵੇਗੀ। ਤਾਲਿਬਾਨ ਦੁਆਰਾ ਇੱਕ ਹਫ਼ਤੇ ਪਹਿਲਾਂ ਅਫਗਾਨਿਸਤਾਨ ਵਿੱਚ ਅੰਤਰਿਮ ਸਰਕਾਰ ਦਾ ਗਠਨ ਕਰਨ ਤੋਂ ਬਾਅਦ ਆਪਣੇ ਪਹਿਲਾਂ ਮੁੱਤਕੀ ਨੇ ਇਹ ਸਮਾਂ ਸੀਮਾ ਨਹੀਂ ਦੱਸੀ ਕਿ ਸਰਕਾਰ ਕਿੰਨੇ ਸਮੇਂ ਤੱਕ ਰਹੇਗੀ ਜਾਂ ਸਰਕਾਰ ਵਿੱਚ ਹੋਰ ਗੁਟਾਂ, ਘੱਟ ਗਿਣਤੀਆਂ ਜਾਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ। ਚੋਣਾਂ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ, ਮੁੱਤਕੀ ਨੇ ਮੰਗ ਕੀਤੀ ਕਿ ਹੋਰ ਦੇਸ਼ ਅਫਗਾਨਿਸਤਾਨ ਦੇ ਅੰਦਰੂਨੀ ਮੁੱਦਿਆਂ ਵਿੱਚ ਦਖਲ ਨਾ ਕਰਨ।

Comment here