ਸ੍ਰੀਨਗਰ- ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਆਰਥਿਕ ਮਦਦ ਕਰਨ ਵਾਲਿਆਂ ਦੀ ਵੀ ਖੈਰ ਨਹੀੰ। ਇੱਥੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਤਵਾਦੀਆਂ ਨੂੰ ਚੋਰੀ-ਛਿਪੇ ਧਨ ਦੀ ਮਦਦ ਦੇਣ ਦੇ ਮਾਮਲੇ ਵਿੱਚ 40 ਥਾਵਾਂ ’ਤੇ ਛਾਪੇ ਮਾਰੇ। ਟੀਮ ਨੇ ਅੱਜ ਸਵੇਰੇ ਪੁਲਿਸ ਤੋਂ ਇਲਾਵਾ ਇਸ ਵਿੱਚ ਸੀਆਰਪੀਐਫ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਸ਼੍ਰੀਨਗਰ, ਗੰਦਰਬਲ, ਇੱਛਾਬਲ, ਸ਼ੋਪੀਆਂ, ਬਾਂਦੀਪੇਰਾ, ਰਾਮਬਨ, ਡੋਡਾ, ਕਿਸ਼ਤਵਾੜ, ਰਾਜੌਰੀ ਤੇ ਹੋਰ ਜ਼ਿਲ੍ਹੇ ਸ਼ਾਮਲ ਹਨ, ਜਿਥੇ ਛਾਪਾਮਾਰੀ ਹੋਈ ਹੈ। ਜਮਾਤ-ਏ-ਇਸਲਾਮੀ ਸੰਗਠਨ ਦੇ ਮੈਂਬਰਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਜਾਰੀ ਹੈ। ਸਾਲ 2019 ਵਿੱਚ ਕੇਂਦਰ ਸਰਕਾਰ ਨੇ ਜਮਾਤ-ਏ-ਇਸਲਾਮੀ ਸੰਗਠਨ ‘ਤੇ ਪਾਬੰਦੀ ਲਗਾਈ ਸੀ। ਐਨਆਈਏ ਦੇ ਇੱਕ ਅਧਿਕਾਰੀ ਅਨੁਸਾਰ, ਸ਼੍ਰੀਨਗਰ ਦੇ ਨੌਗਾਮ ਵਿੱਚ ਰਹਿਣ ਵਾਲੇ ਫਲ੍ਹਾ-ਏ-ਆਮ ਟਰੱਸਟ ਦੇ ਮੈਂਬਰਾਂ ਦੇ ਘਰਾਂ ਉੱਤੇ ਵੀ ਛਾਪੇਮਾਰੀ ਜਾਰੀ ਹੈ। ਜੁਲਾਈ ਮਹੀਨੇ ਵਿੱਚ ਐਨਆਈਏ ਨੇ ਕਸ਼ਮੀਰ ਵਿੱਚ ਛਾਪੇਮਾਰੀ ਕੀਤੀ ਸੀ। ਐਨਆਈਏ ਦੀ ਟੀਮ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਛਾਪੇ ਮਾਰੇ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪਿਛਲੇ ਐਤਵਾਰ ਨੂੰ ਛਾਪੇਮਾਰੀ ਦੌਰਾਨ ਟੀਮ ਨੇ ਪੰਜ ਲੋਕਾਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਸੀ। ਐਨਆਈਏ ਦੀ ਟੀਮ ਨੇ ਜੰਮੂ -ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੇ ਸਹਿਯੋਗ ਨਾਲ ਸੋਫੀ ਮੁਹੱਲਾ ਇੱਛਾਬਲ ਦੇ ਵਾਸੀ ਆਕੀਬ ਅਹਿਮਦ ਸੋਫੀ ਉਰਫ ਨਦੀਮ ਅਤੇ ਮੁਹੰਮਦ ਆਰਿਫ ਸੋਫੀ ਪੁੱਤਰ ਗੁਲਾਮ ਨਬੀ ਸੋਫੀ ਨੂੰ ਪੁੱਛਗਿੱਛ ਲਈ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਟੀਮ ਨੇ ਸਰਕਾਰੀ ਮੈਡੀਕਲ ਕਾਲਜ ਗਾਂਜੀਵਰਾ ਦੇ ਲੜਕਿਆਂ ਦੇ ਹੋਸਟਲ ਦੇ ਸਾਹਮਣੇ ਸਥਿਤ ਜੀਓਗ੍ਰਾਫਿਕ ਪ੍ਰਿੰਟਿੰਗ ਪ੍ਰੈਸ ‘ਤੇ ਵੀ ਛਾਪਾ ਮਾਰਿਆ ਤੇ ਆਰਿਫ ਹੁਸੈਨ ਕਾਦਰੀ ਪੁੱਤਰ ਪੀਰਜ਼ਾਦਾ ਤਾਹਿਰ ਵਾਸੀ ਖਵਾਜਾ ਮੀਰ ਅਲੀ ਸਾਹਿਬ, ਵਾਸੀ ਚੀਨੀ ਚੌਕ ਅਨੰਤਨਾਗ ਨੂੰ ਗ੍ਰਿਫਤਾਰ ਕੀਤਾ। ਐਨਆਈਏ ਟੀਮ ਵੱਲੋਂ ਨੌਜਵਾਨਾਂ ਤੋਂ ਇੱਕ ਲੈਪਟੌਪ ਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ।
Comment here