ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਅੱਤਵਾਦੀਆਂ ਦੇ ਆਤਮ ਸਮਰਪਣ ਦੀ ਮਹਿਬੂਬਾ ਵਲੋਂ ਸ਼ਲਾਘਾ

ਸ਼੍ਰੀਨਗਰ–ਕੁਲਗਾਮ ’ਚ 2 ਅੱਤਵਾਦੀਆਂ ਨੂੰ ਸਮਰਪਣ ਕਰਨ ਲਈ ਮਨਾਉਣ ’ਤੇ ਸੁਰੱਖਿਆ ਦਸਤਿਆਂ ਦੀਆਂ ਕੋਸ਼ਿਸ਼ਾਂ ਦੀ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸ਼ਲਾਘਾ ਕੀਤੀ।ਕੁਲਗਾਮ ਜ਼ਿਲ੍ਹੇ ਦੇ ਹਾਦਿਗਾਮ ਇਲਾਕੇ ’ਚ ਬੁੱਧਵਾਰ ਸਵੇਰੇ ਮੁਕਾਬਲੇ ਦੌਰਾਨ ਦੋ ਸਥਾਨਕ ਅੱਦਵਾਦੀਆਂ ਨੇ ਉਸ ਸਮੇਂ ਹਥਿਆਰ ਸੁਟ ਦਿੱਤੇ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਦੀ ਅਪੀਲ ਕੀਤੀ।
ਮਹਿਬੂਬਾ ਨੇ ਟਵੀਟ ਕੀਤਾ, ‘ਸੁਰੱਖਿਆ ਦਸਤਿਆਂ ਨੂੰ ਅੱਤਵਾਦੀਆਂ ਦੇ ਪਰਿਵਾਰਾਂ ਤੋਂ ਸਹਿਯੋਗ ਮਿਲਣ ਅਤੇ ਆਤਮਸਮਰਪਣ ਲਈ ਰਾਜ਼ੀ ਕਰਨ ’ਤੇ 2 ਜ਼ਿੰਦਗੀਆਂ ਬਚਾਉਣ ਲਈ ਧੰਨਵਾਦ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਤਾਂ ਕਿ ਅੱਤਵਾਦ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਦੂਜਾ ਮੌਕਾ ਦਿੱਤਾ ਜਾ ਸਕੇ।’

Comment here