ਸਿਆਸਤਖਬਰਾਂਦੁਨੀਆ

‘‘ਅੱਤਵਾਦੀਆਂ ਤੇ ਪਨਾਹ ਦੇਣ ਵਾਲੀਆਂ ਸਰਕਾਰਾਂ ਚ ਫਰਕ ਨਹੀਂ ਕਰਦਾ ਅਮਰੀਕਾ’’

ਅਮਰੀਕਾ ਦੀ ਨੀਤੀ ’ਤੇ ਸੀਨੇਟਰ ਰਿਕ ਸਕਾਟ ਨੇ ਖੜੇ ਕੀਤੇ ਸੁਆਲ

ਵਾਸ਼ਿੰਗਟਨ-ਰਿਪਬਲੀਕਨ ਪਾਰਟੀ ਦੇ ਚੋਟੀ ਦੇ ਸੀਨੇਟਰ ਵਲੋਂ ਰਾਸ਼ਟਰਪਤੀ ਜੋਅ ਬਾਇਡਨ ਦੀ ਅਫਗਾਨਿਸਤਾਨ ਨੀਤੀ ਦੀ ਨਿੰਦਾ ਕੀਤੀ ਗਈ ਹੈ। ਸੀਨੇਟਰ ਰਿਕ ਸਕਾਟ ਨੇ ਕਿਹਾ ਕਿ ਅਮਰੀਕਾ ਦੀ ਇਹ ਲੰਬੇ ਸਮੇਂ ਤੋਂ ਨੀਤੀ ਰਹੀ ਹੈ ਕਿ ਉਹ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਵਿਚਾਲੇ ਫਰਕ ਨਹੀਂ ਕਰਦਾ ਹੈ। ਰਾਸ਼ਟਰਪਤੀ ਜੋ ਬਾਈਡੇਨ ਦੀ ਅਸਫਲ ਅਗਵਾਈ ਕਾਰਨ ਹੁਣ ਅਜਿਹਾ ਨਹੀਂ ਰਹਿ ਗਿਆ। ਉਨ੍ਹਾ ਨੇ ਕਿਹਾ ਕਿ ਇਸਨੇ ਦੇਸ਼ ਨੂੰ ਅਸੁਰੱਖਿਅਤ ਕੀਤਾ ਹੈ ਅਤੇ ਚੀਨ ਵਰਗੇ ਮੁਕਾਬਲੇਬਾਜ਼ ਨੂੰ ਮਜ਼ਬੂਤ ਬਣਾਇਆ ਹੈ। ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਵਿੱਚ ਸਿਰਾਜੁਦੀਨ ਹੱਕਾਨੀ ਨੂੰ ਰੱਖਿਆ ਗਿਆ ਹੈ ਜੋ ਹੱਕਾਨੀ ਨੈੱਟਵਰਕ ਦਾ ਮੁਖੀ ਹੈ ਅਤੇ ਅਮਰੀਕੀ ਨਾਗਰਿਕਾਂ ਦੀ ਜਾਨ ਲੈਣ ਲਈ ਉਸਦੀ ਐੱਫ. ਬੀ. ਆਈ. ਨੂੰ ਭਾਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਬਾਈਡੇਨ ਪ੍ਰਸ਼ਾਸਨ ਤਾਲਿਬਾਨ ਦੇ ਤੁਸ਼ਟੀਕਰਨ ਵਿਚ ਲੱਗਾ ਹੈ, ਜੋ ਸ਼ਰਮਨਾਕ ਹੈ। ਸਕਾਟ ਨੇ ਦੋਸ਼ ਲਗਾਇਆ ਕਿ ਅਜਿਹੇ ਸਮੇਂ ਦੀ ਕਮਜ਼ੋਰੀ ਦਿਖਾਈ, ਉਸਦਾ ਫ਼ਾਇਦਾ ਸਾਡਾ ਮੁਕਾਬਲੇਬਾਜ਼ ਦੇਸ਼ ਚੀਨ ਚੁੱਕਣ ਜਾ ਰਹੀ ਹੈ।

Comment here