ਕੋਲਕਾਤਾ-ਭਾਰਤ ਨੂੰ 17 ਮਾਰਚ, 2014 ਨੂੰ ਪੋਲੀਓ ਮੁਕਤ ਦੇਸ਼ ਐਲਾਨੇ ਜਾਣ ਦੇ ਅੱਠ ਸਾਲਾਂ ਬਾਅਦ ਡਬਲਯੂਐੱਚਓ ਨੂੰ ਕੋਲਕਾਤਾ ਦੇ ਇਕ ਨਾਲੇ ਦੇ ਪਾਣੀ ’ਚ ਪੋਲੀਓ ਦਾ ਵਾਇਰਸ ਮਿਲਿਆ ਹੈ। ਇਸ ਨੂੰ ਲੈ ਕੇ ਸੂਬਾਈ ਸਿਹਤ ਵਿਭਾਗ ਦੇ ਨਾਲ-ਨਾਲ ਕੇਂਦਰੀ ਸਿਹਤ ਮੰਤਰਾਲੇ ਦੀ ਵੀ ਚਿੰਤਾ ਵੱਧ ਗਈ ਹੈ।
ਇਸ ਸਬੰਧੀ ਸੂਬੇ ਦੇ ਸਿਹਤ ਡਾਇਰੈਕਟਰ ਸਿਧਾਰਥ ਨਿਯੋਗੀ ਨੇ ਕਿਹਾ ਕਿ ਮਟੀਆਬਰੁਜ ਇਲਾਕੇ ’ਚ ਪੋਲੀਓ ਦੇ ਟਾਈਪ-1 ਵਾਇਰਸ ਮਿਲੇ ਹਨ। ਇਲਾਕੇ ’ਚ ਲੋੜੀਂਦਾ ਨਿਗਰਾਨੀ ਪ੍ਰੋਗਰਾਮ ਚੱਲ ਰਿਹਾ ਹੈ। ਰੋਕਥਾਮ ਦੇ ਉਪਾਅ ਕੀਤੇ ਗਏ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਨੂੰ ਇਨਫੈਕਸ਼ਨ ਤਾਂ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ’ਚ ਲੋਡæੀਂਦੇ ਦਿਸ਼ਾ-ਨਿਰਦੇਸ਼ਾਂ ਵਾਲੀ ਚਿੱਠੀ ਭੇਜੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਜਮਾਂਦਰੂ ਰੋਗ ਜਾਂ ਰੋਗ ਨਾਲ ਲਡæਨ ਦੀ ਘੱਟ ਸਮਰੱਥਾ ਵਾਲਾ ਕੋਈ ਬੱਚਾ ਦਾਖ਼ਲ ਕਰਾਇਆ ਜਾਂਦਾ ਹੈ ਤਾਂ ਉਸ ਦੇ ਪਖ਼ਾਨੇ ਦੀ ਤੁਰੰਤ ਜਾਂਚ ਕਰਨੀ ਜ਼ਰੂਰੀ ਹੈ।
ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪੋਲੀਓ ਇਨਫੈਕਸ਼ਨ ਦੀ ਸਥਿਤੀ ਨੂੰ ਸਮਝਣ ਲਈ ਵਿਸ਼ਵ ਸਿਹਤ ਸੰਗਠਨ ਨੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਸਨ।
ਅੱਠ ਸਾਲਾਂ ਬਾਅਦ ਭਾਰਤ ’ਚ ਮਿਲਿਆ ਪੋਲੀਓ ਵਾਇਰਸ

Comment here