ਅਜਬ ਗਜਬਅਪਰਾਧਸਿਆਸਤਖਬਰਾਂਦੁਨੀਆ

ਅੱਠ ਵਰਿਆਂ ਦਾ ਹਿੰਦੂ ਬਾਲ ਈਸ਼ਨਿੰਦਾ ਤਹਿਤ ਪਾਕਿਸਤਾਨੀ ਪੁਲਸ ਦੀ ਹਿਰਾਸਤ ਚ

ਪੇਸ਼ਾਵਰ – ਪਾਕਿਸਤਾਨ ਵਿੱਚ ਘੱਟਗਿਣਤੀਆਂ ਸੁਰੱਖਿਅਤ ਨਹੀਂ ਹਨ, ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਇਸ ਦੀਆਂ ਜਾਮਨ ਹਨ, ਮੰਦਰ ਉੱਤੇ ਹਮਲਾ, ਭੰਨ ਤੋੜ, ਹਿੰਦੂਆਂ ਨੂੰ ਡਰਾਉਣ ਲਈ ਹਮਲੇ ਆਦਿ ਤੋਂ ਬਾਅਦ ਹਾਲਾਤ ਇਸ ਹੱਦ ਤਕ ਭਿਆਨਕ ਹੋ ਚੁੱਕੇ ਹਨ ਕਿ ਮਾਸੂਮ ਹਿੰਦੂ ਬੱਚਿਆਂ ਦਾ ਧਰਮ ਪਰਿਵਰਤਨ ਤੋਂ ਬਾਅਦ ਜਬਰਨ ਨਿਕਾਹ ਕਰਵਾਇਆ ਜਾ ਰਿਹਾ ਹੈ ਤੇ ਈਸ਼ਨਿੰਦਾ ਦੇ ਦੋਸ਼ ’ਚ ਬੇਗੁਨਾਹਾਂ ਦੀ ਬਲੀ ਦਿੱਤੀ ਜਾ ਰਹੀ ਹੈ। ਤਾਜ਼ਾ ਮਾਮਲਾ ਇਕ ਅੱਠ ਸਾਲਾ ਹਿੰਦੂ ਲੜਕੇ  ਨਾਲ ਜੁੜਿਆ ਹੈ। ਈਸ਼ਨਿੰਦਾ (Blasphemy) ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਨਾ ਸਿਰਫ਼ ਇਕ ਹਫ਼ਤੇ ਤਕ ਜੇਲ੍ਹ ’ਚ ਰੱਖਿਆ ਗਿਆ ਸਗੋਂ ਇਸ  8 ਸਾਲ ਦੇ ਬੱਚੇ ਨੂੰ ਈਸ਼ਨਿੰਦਾ ਦੇ ਦੋਸ਼ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਿੰਦੂ ਬੱਚਾ ਪਾਕਿਸਤਾਨ ’ਚ ਰਹਿਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ, ਜਿਸ ਉਪਰ ਅਦਾਲਤ ’ਚ ਮੌਤ ਦਾ ਮੁਕੱਦਮਾ ਚੱਲੇਗਾ। ਇਸ ਬੱਚੇ ਦੇ ਨਾਂ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਰਿਪੋਰਟ ਮੁਤਾਬਕ ਬੱਚੇ ਨੂੰ ਪੁਲਸ ਨੇ ਹਿਰਾਸਤ ’ਚ ਰੱਖਿਆ ਹੋਇਆ ਹੈ ਤੇ ਹੁਣ ਅਦਾਲਤ ’ਚ ਉਸ ਉਪਰ ਈਸ਼ਨਿੰਦਾ ਦੇ ਦੋਸ਼ ’ਚ ਮੁਕੱਦਮਾ ਚੱਲੇਗਾ, ਜਿਸ ’ਚ ਪਾਕਿਸਤਾਨ ’ਚ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਕ ਪਾਕਿਸਤਾਨੀ ਅਖਬਾਰ ਦੇ ਮੁਤਾਬਕ 8 ਸਾਲ ਦਾ ਬੱਚਾ ਇਕ ਮਸਜਿਦ ’ਚ ਪਾਣੀ ਪੀਣ ਗਿਆ ਸੀ ਤੇ ਫਿਰ ਉਸ ਉਪਰ ਈਸ਼ਨਿੰਦਾ ਦਾ ਦੋਸ਼ ਲਾ ਕੇ ਉਸ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ ਸੀ।  ਪਾਕਿਸਤਾਨੀ ਪੁਲਸ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਬੱਚੇ ਨੇ ਇਕ ਮਦਰੱਸੇ ਦੇ ਬਾਹਰ ਰੱਖੀ ਕਾਲੀਨ ’ਤੇ ਪੇਸ਼ਾਬ ਕਰ ਦਿੱਤਾ ਸੀ। ਇਹ ਵੀ ਸੱਚ ਹੈ ਕਿ ਪਾਕਿਸਤਾਨ ’ਚ ਕੱਟੜ ਮੁਸਲਿਮ ਭੀੜ ਅਕਸਰ ਘੱਟਗਿਣਤੀਆਂ ਉਪਰ ਈਸ਼ਨਿੰਦਾ ਦਾ ਦੋਸ਼ ਲਾ ਕੇ ਹਮਲੇ ਕਰਦੀ ਰਹਿੰਦੀ ਹੈ। ਮੁਸਲਿਮਾਂ ਦੀ ਭੀੜ ਕਈ ਹਿੰਦੂਆਂ ਤੇ ਈਸਾਈਆਂ ਦੇ ਕਤਲ ਵੀ ਕਰ ਚੁੱਕੀ ਹੈ ਤੇ ਪਾਕਿਸਤਾਨ ’ਚ ਕਿਸੇ ਘੱਟਗਿਣਤੀ ਵਿਅਕਤੀ ਦੀ ਜਾਣ ਲੈਣਾ ਜਾਂ ਮੰਦਰ ’ਤੇ ਹਮਲਾ ਕਰਨਾ, ਮੂਰਤੀਆਂ ਤੋੜ ਦੇਣਾ ਇਕ ਆਮ ਜਿਹੀ ਗੱਲ ਹੈ ਤੇ ਉਸ ਲਈ ਪਾਕਿਸਤਾਨ ’ਚ ਕੋਈ ਸਜ਼ਾ ਨਹੀਂ ਹੈ, ਪਰ ਇੱਕ ਮਸਜਿਦ ਚ ਬੱਚਾ ਪਾਣੀ ਪੀਣ ਜਾਂਦਾ ਹੈ ਤਾਂ ਉਸ ਉਤੇ ਕਾਲੀਨ ਤੇ ਪੇਸ਼ਾਬ ਕਰਨ ਦਾ ਦੋਸ਼ ਮੜ ਦਿੱਤਾ ਜਾਂਦਾ ਹੈ।

Comment here