ਨਵੀਂ ਦਿੱਲੀ – ਭਲਕੇ 15 ਅਗਸਤ ਨੂੰ ਮੁਲਕ ਦੀ ਅਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ, ਜਸ਼ਨ ਮਨਾਏ ਜਾ ਰਹੇ ਹਨ, ਪਰ ਦੇਸ਼ ਦੀ ਆਜ਼ਾਦੀ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਪਾਕਿਸਤਾਨ ਇਕ ਵੱਖਰਾ ਦੇਸ਼ ਬਣ ਗਿਆ ਸੀ। ਇਸ ਦੌਰਾਨ ਹੋਈ ਵੰਡ ਵਿਚ ਕਾਫੀ ਦੰਗੇ ਵੀ ਹੋਏੇ। ਲੱਖਾਂ ਲੋਕ ਬੇਘਰ ਹੋਏ,ਜ਼ਮੀਨ ਜਾਇਦਾਦ ਸਭ ਕੁਝ ਛੱਡਣਾ ਪਿਆ। ਇਥੋ ਤਕ ਕਿ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ। ਇਸ ਦਰਦ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ 14 ਅਗਸਤ ਨੂੰ ‘Partition Horrors Remembrance Day’ ਦੇ ਤੌਰ ’ਤੇ ਮਨਾਇਆ ਜਾਵੇਗਾ। ਪੀਐਮ ਮੋਦੀ ਨੇ 14 ਅਗਸਤ ਨੂੰ ਯਾਦ ਕਰਦੇ ਹੋਏ ਲਿਖਿਆ,‘ਦੇਸ਼ ਦੀ ਵੰਡ ਦਾ ਦਰਦ ਕਦੇ ਨਹੀਂ ਭੁਲਾਇਆ ਜਾ ਸਕਦਾ। ਨਫਰਤ ਅਤੇ ਹਿੰਸਾ ਕਾਰਨ ਸਾਡੇ ਲੱਖਾਂ ਭੈਣ ਭਰਾਵਾਂ ਨੂੰ ਉਜੜਨਾ ਪਿਆ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ 14 ਅਗਸਤ ਨੂੰ ‘Partition Horrors Remembrance Day’ ਦੇ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, ‘Partition Horrors Remembrance Day’ ਦਾ ਇਹ ਦਿਨ ਨਾ ਸਿਰਫ ਸਾਨੂੰ ਭੇਦਭਾਵ, ਦੁਸ਼ਮਣੀ ਅਤੇ ਕੁਕਰਮ ਦੇ ਜ਼ਹਿਰ ਨੂੰ ਖਤਮ ਕਰਨ ਲਈ ਪ੍ਰੇਰਿਤ ਕਰੇਗਾ, ਬਲਕਿ ਇਹ ਏਕਤਾ, ਸਮਾਜਿਕ ਸਦਭਾਵਨਾ ਅਤੇ ਮਨੁੱਖੀ ਭਾਵਨਾਵਾਂ ਨੂੰ ਵੀ ਮਜ਼ਬੂਤ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਦੁਖਾਂਤ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ। ਇਹ ਵੀਹਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇਕ ਸੀ। ਵੰਡ ਦੌਰਾਨ ਦੰਗਿਆਂ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਅੰਗਰੇਜ਼ਾਂ ਨਾਲ ਲੜਦਿਆਂ ਲੜਦਿਆਂ ਆਪਸ ਵਿੱਚ ਲੜਨ ਲੱਗ ਪਏ ਸਨ। ਇਸ ਲੜਾਈ ਵਿੱਚ ਔਰਤਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ। ਪਾਕਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਅਤੇ ਜ਼ਮੀਨਾਂ ਉੱਤੇ ਮੁਸਲਮਾਨਾਂ ਦਾ ਕਬਜ਼ਾ ਸੀ। ਉਨ੍ਹਾਂ ਨੂੰ ਪਾਕਿਸਤਾਨ ਛੱਡ ਕੇ ਭਾਰਤ ਜਾਣ ਦੀ ਸਲਾਹ ਦਿੱਤੀ ਗਈ ਅਤੇ ਜਿਨ੍ਹਾਂ ਨੇ ਆਪਣੀ ਜ਼ਮੀਨ ਨਹੀਂ ਛੱਡੀ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
https://twitter.com/narendramodi/status/1426410192258830341
Comment here